ਪੰਜਾਬ

punjab

ETV Bharat / state

ਪਟਿਆਲਾ ਵਿਖੇ ਨੌਜਵਾਨ ’ਤੇ ਪੈਟਰੋਲ ਛਿੜਕ ਕੇ ਅੱਗ ਲਗਾਈ, ਹਾਲਤ ਗੰਭੀਰ - Patiala News

ਇੱਕ ਨੌਜਵਾਨ ’ਤੇ ਉਸ ਦੇ ਸਾਥੀ ਵੱਲੋਂ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਘਟਨਾ (Set on fire by sprinkling petrol) ਸਾਹਮਣੇ ਆਈ ਹੈ। ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ ਹੈ ਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Youth ’ਤੇ ਪੈਟਰੋਲ ਛਿੜਕ ਕੇ ਅੱਗ ਲਗਾਈ
Youth ’ਤੇ ਪੈਟਰੋਲ ਛਿੜਕ ਕੇ ਅੱਗ ਲਗਾਈ

By

Published : Dec 11, 2021, 6:01 PM IST

ਪਟਿਆਲਾ: ਪਟਿਆਲਾ (Patiala News) ਵਿੱਚ ਅਕਾਲੀ ਦਲ ਦੀ ਰੈਲੀ (Akali Dal Rally) ਤੋਂ ਬਾਅਦ ਰਾਤ ਨੂੰ ਇਕ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨੂੰ ਦਫਤਰ ਵਿਚ ਬੁਲਾਇਆ ਗਿਆ ਸੀ ਤੇ ਅਕਾਲੀ ਦਲ ਦੇ ਦਫ਼ਤਰ ਦੇ ਉਪਰਲੇ ਚੁਬਾਰੇ ਵਿੱਚ 2 ਨੌਜਵਾਨ ਅਕਾਲੀ ਦਲ ਦੇ ਦੋ ਵਰਕਰ ਅਤੁਲ ਤੇ ਗੌਰਵ ਪਹਿਲਾਂ ਹੀ ਸੁੱਤੇ ਹੋਏ ਸੀ ਅਤੇ ਪਾਣੀ ਪੀਣ ਲਈ ਹੇਠਾਂ ਆਏ ਤੇ ਦੂਜਾ ਮੁੰਡਾ ਆਪਣੀ ਪ੍ਰੇਮਿਕਾ ਨਾਲ ਬੈਠਾ ਸੀ ਜਿਸ ਦਾ ਵਿਰੋਧ ਮੁੰਡਿਆਂ ਵੱਲੋਂ ਕੀਤਾ ਗਿਆ ਤੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਛੱਡ ਕੇ ਆ ਕੇ ਨੌਜਵਾਨਾਂ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ(Set on fire by sprinkling petrol) । ਘਟਨਾ ਪਟਿਆਲਾ ਦੇ ਗੁਰਬਖਸ਼ ਕਲੋਨੀ ਦੀ ਹੈ।
ਸੁਖਬੀਰ ਸਿੰਘ ਬਾਦਲ ਦੀ ਪਟਿਆਲਾ ਵਿਖੇ ਹੋਈ ਰੈਲੀ ਦੇ ਵਿੱਚ ਪਹੁੰਚੇ ਸੰਗਰੂਰ ਤੋਂ ਯਸ਼ ਨਾਮ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਯੂਥ ਅਕਾਲੀ ਦਲ ਦੇ ਦਫਤਰ ਚ ਦੇਰ ਰਾਤ ਆਪਣੇ ਸਾਥੀ ਨੂੰ ਅੱਗ ਲਗਾ ਦਿੱਤੀ ਅੱਗ ਲੱਗਣ ਵਾਲੇ ਨੌਜਵਾਨ ਦਾ ਨਾਮ ਅਤੁਲ ਦੱਸਿਆ ਜਾ ਰਿਹਾ ਹੈ ਜੋ ਕਿ ਪਟਿਆਲਾ ਦੀ ਗੁਰਬਖਸ਼ ਕਾਲੋਨੀ ਦਾ ਰਹਿਣ ਵਾਲਾ ਹੈ। ਅੱਗ ਲੱਗਣ ਦੇ ਨਾਲ ਅਤੁਲ ਦੀ ਹਾਲਤ ਬਹੁਤ ਹੀ ਜ਼ਿਆਦਾ ਵਿਗੜ ਗਈ ਸੀ ਜਿਸ ਨੂੰ ਤੁਰੰਤ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

Youth ’ਤੇ ਪੈਟਰੋਲ ਛਿੜਕ ਕੇ ਅੱਗ ਲਗਾਈ

ਇਸ ਮੌਕੇ ਤੇ ਮੌਜੂਦ ਅਤੁਲ ਦੇ ਨਾਲ ਉਸ ਦੇ ਸਾਥੀ ਗੌਰਵ ਰਾਣਾ ਨੇ ਦੱਸਿਆ ਕਿ ਅਤੁਲ ਅਤੇ ਉਹ ਦੋਵੇਂ ਹੀ ਉੱਪਰ ਸੁੱਤੇ ਹੋਏ ਸੀ ਛੱਤ ਤੇ ਲੇਕਿਨ ਅਤੁਲ ਨੂੰ ਪਾਣੀ ਦੀ ਪਿਆਸ ਲੱਗੀ ਤਾਂ ਉਹ ਥੱਲੇ ਪਾਣੀ ਲੈਣ ਗਿਆ ਸੀ ਅਤੇ ਜਦ ਉਹ ਥੱਲੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਯਸ਼ ਆਪਣੀ ਪ੍ਰੇਮਿਕਾ ਦੇ ਨਾਲ ਇੱਕ ਕਮਰੇ ਦੇ ਵਿਚ ਬੈਠਾ ਸੀ ਅਤੇ ਗਲਤ ਕੰਮ ਕਰ ਰਿਹਾ ਸੀ ਤਾਂ ਇਹ ਵੇਖਦਿਆਂ ਸਾਰ ਹੀ ਅਤੁਲ ਉਪਰ ਨੂੰ ਆ ਗਿਆ ਅਤੇ ਸੋ ਗਿਆ ਲੇਕਿਨ ਦੇਰ ਰਾਤ 3 ਵਜੇ ਦੇ ਕਰੀਬ ਯਸ਼ ਆਪਣੀ ਪ੍ਰੇਮਿਕਾ ਦੇ ਨਾਲ ਉਪਰ ਆਇਆ ਪੈਟਰੋਲ ਦੀ ਬੋਤਲ ਲੈ ਕੇ ਤਕਰੀਬਨ 1 ਲੀਟਰ ਪੈਟਰੋਲ ਸੀ ਜੋ ਕਿ ਅਤੁਲ ਦੇ ਸੁੱਤੇ ਹੋਏ ਦੇ ਉਪਰ ਪਾਇਆ ਗਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ।

ਅੱਗ ਲੱਗਣ ਤੋਂ ਬਾਅਦ ਅਤੁਲ ਜੋਰ-ਜੋਰ ਕੇ ਚੀਕ ਮਾਰਨ ਲੱਗਿਆ ਤਾਂ ਉਸਦੇ ਸਾਥੀ ਗੌਰਵ ਰਾਣਾ ਦੇ ਵੱਲੋਂ ਤੁਰੰਤ ਆਪਣੇ ਉਪਰ ਲਏ ਕੰਬਲ ਨੂੰ ਉਤਾਰ ਕੇ ਉਸ ਉਪਰ ਪਾਇਆ ਗਿਆ ਹੈ ਅੱਗ ਨੂੰ ਅੱਗ ਬੁਝਾਈਆ ਗਿਆ ਇਸ ਮੌਕੇ ਤੇ ਥਾਣਾ ਲਾਹੌਰੀ ਗੇਟ ਦੇ ਮੁਖੀ ਨੇ ਆਖਿਆ ਸਾਡੇ ਵੱਲੋਂ ਧਾਰਾ 326 ਦੇ ਅਧੀਨ ਦੋਸ਼ੀ ਯਸ਼ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਲਦ ਹੀਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ

ਜਾਂਚ ਅਫਸਰ ਨੇ ਦੱਸਿਆ ਕਿ ਨੌਜਵਾਨ ਅਕਾਲੀ ਦਲ ਦੇ ਦਫ਼ਤਰ ਵਿੱਚ ਸੌਂ ਰਹੀ ਸੀ ਅਤੇ ਇੱਕ ਮੁੰਡੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਦਫਤਰ ਵਿਚ ਬੁਲਾਇਆ ਗਿਆ ਵਿਰੋਧ ਕੀਤਾ ਦੂਜੇ ਦੋਸ਼ੀ ਲੜਕੇ ਯਸ਼ ਨੇ ਪੈਟਰੋਲ ਛਿੜਕਿਆ ਅਤੇ ਅਤੁਲ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਕਰਨਾਲ ਸੜਕ ਹਾਦਸਾ: ਅੰਦੋਲਨ ਤੋਂ ਘਰ ਜਾ ਰਹੇ 2 ਕਿਸਾਨ ਸੜਕ ਹਾਦਸੇ ਦਾ ਸ਼ਿਕਾਰ

ABOUT THE AUTHOR

...view details