ਪੰਜਾਬ

punjab

ਮਹਿਲਾ ਕਾਂਗਰਸ ਦੀ ਪ੍ਰਧਾਨ ਨੂੰ ਟਿਕਟ ਦਿੱਤੇ ਜਾਣ 'ਤੇ ਵਾਰਡ ਵਾਸੀਆਂ ਨੇ ਕੀਤਾ ਵਿਰੋਧ

23 ਵਾਰਡਾਂ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਪਹਿਲੀ ਵਾਰ ਚਾਰ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰਨਗ਼ੇ। ਇਸ ਵਿੱਚ ਅਕਾਲੀ ਦਲ, ਬੀਜੇਪੀ, ਕਾਂਗਰਸ ਅਤੇ ਆਪ ਪਾਰਟੀ ਸ਼ਾਮਲ ਹਨ।

By

Published : Feb 5, 2021, 2:07 PM IST

Published : Feb 5, 2021, 2:07 PM IST

ਮਹਿਲਾ ਕਾਂਗਰਸ ਦੀ ਪ੍ਰਧਾਨ ਰੀਨਾ ਬਾਂਸਲ ਨੂੰ ਟਿਕਟ ਦਿੱਤੇ ਜਾਣ ਤੇ ਵਾਰਡ ਵਾਸੀਆਂ ਨੇ ਕੀਤਾ ਵਿਰੋਧ
ਮਹਿਲਾ ਕਾਂਗਰਸ ਦੀ ਪ੍ਰਧਾਨ ਰੀਨਾ ਬਾਂਸਲ ਨੂੰ ਟਿਕਟ ਦਿੱਤੇ ਜਾਣ ਤੇ ਵਾਰਡ ਵਾਸੀਆਂ ਨੇ ਕੀਤਾ ਵਿਰੋਧ

ਨਾਭਾ :ਨਗਰ ਕੌਂਸਲ ਚੋਣਾਂ ਵਿੱਚ ਪਹਿਲੀ ਵਾਰ ਚਾਰ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ ਜਾ ਰਹੇ ਹਨ। ਇਸ ਵਿਚ ਅਕਾਲੀ ਦਲ, ਬੀਜੇਪੀ, ਕਾਂਗਰਸ ਅਤੇ ਆਪ ਪਾਰਟੀ ਸ਼ਾਮਲ ਹਨ। ਕਾਂਗਰਸ ਪਾਰਟੀ ਨੇ ਆਪਣੇ ਕੁੱਝ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਵੀ ਹੋਣਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।

ਨਾਭਾ ਦੇ ਬਠਿੰਡੀਆ ਮੁਹੱਲਾ ਵਾਰਡ ਨੰਬਰ 7 ਦੇ ਵਿੱਚ ਮਹਿਲਾ ਕਾਂਗਰਸ ਦੀ ਪ੍ਰਧਾਨ ਰੀਨਾ ਬਾਂਸਲ ਨੂੰ ਟਿਕਟ ਦਿੱਤੇ ਜਾਣ 'ਤੇ ਵਾਰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਆਪਣੇ ਘਰ ਦੇ ਬਾਹਰ ਪੰਪਲੈਟ ਚਿਪਕਾ ਦਿੱਤੇ ਹਨ ਕਿ ਬਾਹਰਲੇ ਉਮੀਦਵਾਰ ਨੂੰ ਅਸੀਂ ਵੋਟ ਨਹੀਂ ਪਾਵਾਂਗੇ। ਪਿਛਲੇ ਲੰਬੇ ਸਮੇਂ ਤੋਂ ਇਸ ਵਾਰਡ ਦੀ ਸੇਵਾ ਸਮਾਜ ਸੇਵੀ ਮੰਨਟੂ ਪਹੂਜਾ ਕਰ ਰਹੇ ਹਨ ਅਤੇ ਕਾਂਗਰਸ ਦੀ ਟਿਕਟ ਤੇ ਦਾਅਵੇਦਾਰੀ ਮੰਨਟੂ ਪਹੂਜਾ ਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਹੀ ਵੋਟ ਕੇ ਜੇਤੋ ਬਣਾਵਾਗੇਂ ਭਾਵੇਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਲੈਂਣ।

ਨਾਭਾ ਕਾਂਗਰਸ ਦੀ ਮਹਿਲਾ ਪ੍ਰਧਾਨ ਰੀਨਾ ਬਾਂਸਲ ਦੀ ਜਿਸ ਨੇ ਥਾਂ-ਥਾਂ ਤੇ ਆਪਣੇ ਪੰਪਲੇਟਸ ਕੰਧਾਂ 'ਤੇ ਚਿਪਕਾਏ ਹਨ। ਜਿਸ ਵਿੱਚ ਰਾਹੁਲ ਗਾਂਧੀ ਨੂੰ ਫੁੱਲਾਂ ਦਾ ਬੁੱਕਾ ਭੇਟ ਕੀਤੇ ਜਾਣ ਦੀ ਫੋਟੋ ਹੈ ਅਤੇ ਜਿਸ ਵਿੱਚ ਰੀਨਾ ਬਾਂਸਲ ਦਾ ਪਤੀ ਵੀ ਨਜ਼ਰ ਆ ਰਿਹਾ ਹੈ। ਸ਼ਾਇਦ ਰੀਨਾ ਬਾਂਸਲ ਨੂੰ ਉਮੀਦ ਸੀ ਕਿ ਰਾਹੁਲ ਗਾਂਧੀ ਵਾਲੀ ਫੋਟੋ ਚਿਪਕਾ ਕੰਧਾਂ 'ਤੇ ਲਗਾਉਣ ਨਾਲ ਸ਼ਾਇਦ ਉਸ ਨੂੰ ਵੋਟ ਮਿਲ ਜਾਏਗੀ। ਪਰ ਹੋਇਆ ਉਸ ਦੇ ਉਲਟ ਲੋਕਾਂ ਨੇ ਰੀਨਾ ਬਾਂਸਲ ਦਾ ਬਾਈਕਾਟ ਹੀ ਕਰ ਦਿੱਤਾ। ਮੁਹੱਲਾ ਵਾਸੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਆਪਣੇ ਮੁਹੱਲੇ ਦੇ ਹੀ ਉਮੀਦਵਾਰ ਨੂੰ ਵੋਟ ਦੇਵਾਂਗੇ, ਅਸੀਂ ਬਾਹਰਲੇ ਉਮੀਦਵਾਰ ਦਾ ਬਾਈਕਾਟ ਕਰਦੇ ਹਾਂ।

ABOUT THE AUTHOR

...view details