ਨਾਭਾ: ਨਾਭਾ ਵਿਖੇ 22 ਵਾਰਡਾਂ 'ਤੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਉਥੇ ਹੀ, ਵੋਟਰਾਂ ਦੀ ਭੀੜ ਨੇ ਵਾਰਡ ਨੰਬਰ 2 ਵਿੱਚ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ। ਵੋਟਰਾਂ ਨੇ ਕਿਹਾ ਕਿ ਇੱਥੇ ਸਵੇਰ ਦੇ ਭੁੱਖਣ ਭਾਣੇ ਖੜ੍ਹੇ ਹਨ, ਪਰ ਸਾਡੀ ਵੋਟ ਨਹੀਂ ਪੈ ਰਹੀ।
ਵੋਟਰਾਂ ਨੇ ਗੱਲ ਕਰਦਿਆਂ ਕਿਹਾ ਕਿ ਇਹ ਬਹੁਤ ਵਾਰਡ ਬਹੁਤ ਵੱਡਾ ਹੈ। ਇੱਥੇ 2 EVM ਮਸ਼ੀਨਾਂ ਹੋਣੀਆਂ ਚਾਹੀਦੀਆਂ ਸਨ। ਵੋਟਰਾਂ ਵਿੱਚ ਭਾਰੀ ਗੁੱਸਾ ਵੇਖਣ ਨੂੰ ਮਿਲਿਆ। ਪੁਲਿਸ ਵੱਲੋਂ ਵੀ ਵੋਟਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਵੋਟਰ ਵੀ ਭਾਰੀ ਭੀੜ ਵਿੱਚ ਖੜ੍ਹੇ ਹੀ ਰਹੇ।