ਪੰਜਾਬ

punjab

ETV Bharat / state

ਪਟਿਆਲਾ ਦੇ ਤਿੰਨ ਬੂਥਾਂ ਉੱਤੇ ਸ਼ਾਤੀਪੂਰਨ ਰਹੀ ਮੁੜ ਵੋਟਿੰਗ - ਸ਼ਾਤੀਪੂਰਨ ਰਹੀ ਮੁੜ ਵੋਟਿੰਗ

ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਵਾਰਡ ਨੰ: 8 ਦੇ ਬੂਥ ਨੰ: 11 ਵਿੱਚ ਅੱਜ 87.72 ਫ਼ੀਸਦੀ ਵੋਟਾਂ ਪਈਆਂ ਜਦਕਿ ਸਮਾਣਾ ਦੇ ਵਾਰਡ ਨੰ. 11 ਦੇ ਬੂਥ ਨੰ. 22 ਅਤੇ 23 ਵਿੱਚ 57.72 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਪਟਿਆਲਾ ਦੇ ਤਿੰਨ ਬੂਥਾਂ ਉੱਤੇ ਸ਼ਾਤੀਪੂਰਨ ਰਹੀ ਮੁੜ ਵੋਟਿੰਗ
ਪਟਿਆਲਾ ਦੇ ਤਿੰਨ ਬੂਥਾਂ ਉੱਤੇ ਸ਼ਾਤੀਪੂਰਨ ਰਹੀ ਮੁੜ ਵੋਟਿੰਗ

By

Published : Feb 16, 2021, 7:37 PM IST

Updated : Feb 16, 2021, 7:52 PM IST

ਪਟਿਆਲਾ: ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ‘ਤੇ ਦੁਬਾਰਾ ਵੋਟਾਂ ਪੁਆਉਣ ਦਾ ਅਮਲ ਅੱਜ ਨੇਪਰੇ ਚੜ੍ਹ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਵਾਰਡ ਨੰ: 8 ਦੇ ਬੂਥ ਨੰ: 11 ਵਿੱਚ ਅੱਜ 87.72 ਫ਼ੀਸਦੀ ਵੋਟਾਂ ਪਈਆਂ ਜਦਕਿ ਸਮਾਣਾ ਦੇ ਵਾਰਡ ਨੰ. 11 ਦੇ ਬੂਥ ਨੰ. 22 ਅਤੇ 23 ਵਿੱਚ 57.72 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਉਨ੍ਹਾਂ ਦੱਸਿਆ ਪਾਤੜਾਂ ਦੇ ਵਾਰਡ ਨੰ: 8 ਦੇ ਬੂਥ ਨੰ: 11 ‘ਤੇ 366 ਪੁਰਸ਼ ਵੋਟਰਾਂ ਤੇ 277 ਮਹਿਲਾਂ ਤੇ ਕੁੱਲ 643 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਦਕਿ ਸਮਾਣਾ ਦੇ ਵਾਰਡ ਨੰ. 11 ਦੇ ਬੂਥ ਨੰ. 22 ਅਤੇ 23 ਵਿੱਚ 609 ਪੁਰਸ਼ ਤੇ 516 ਮਹਿਲਾ ਤੇ ਕੁੱਲ 1125 ਵੋਟਰਾਂ ਨੇ ਵੋਟ ਪਾਈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲ ਰਾਜਪੁਰਾ, ਸਮਾਣਾ, ਨਾਭਾ ਤੇ ਪਾਤੜਾਂ ਦੀ ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।

Last Updated : Feb 16, 2021, 7:52 PM IST

ABOUT THE AUTHOR

...view details