ਪੰਜਾਬ

punjab

ETV Bharat / state

ਪਟਿਆਲਾ 'ਚ ਸ੍ਰੀ ਵਿਸ਼ਵਕਰਮਾ ਉਤਸਵ ਬੜੇ ਹੀ ਧੂਮ ਧਾਮ ਨਾਲ ਮਨਾਇਆ - ਲੋਕ ਸਭਾ ਮੈਂਬਰ ਪਰਨੀਤ ਕੌਰ

ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਸੱਦਾ ਦਿੱਤਾ ਕਿ ਸਾਨੂੰ ਵਿਸ਼ਵਕਰਮਾ ਦਿਵਸ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵਿਸ਼ਵਵਿਆਪੀ ਪ੍ਰੇਮ, ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਨਾਲ ਭਰਪੂਰ ਨਵੇਂ ਸੰਸਾਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਵਾਂਗੇ।

ਫ਼ੋਟੋ

By

Published : Oct 28, 2019, 5:17 PM IST

ਪਟਿਆਲਾ: ਵਿਸ਼ਵਕਰਮਾ ਉਤਸਵ ਪਟਿਆਲਾ ਦੇ ਲਾਹੌਰੀ ਗੇਟ ਸਥਿਤ ਮੰਦਰ ਵਿੱਚ ਮਨਾਇਆ ਗਿਆ ਜਿਸ ਵਿੱਚ ਪੂਰੇ ਪਟਿਆਲਾ ਦੇ ਵਿਸ਼ਵਕਰਮਾ ਭਗਵਾਨ ਨੂੰ ਮੰਨਣ ਵਾਲੇ ਕਿਰਤੀ ਸਮਾਜ ਦੇ ਲੋਕਾਂ ਦਾ ਤਾਂਤਾ ਲੱਗਾ, ਭਗਵਾਨ ਵਿਸ਼ਵਕਰਮਾ ਨੂੰ ਮੰਨਣ ਵਾਲੇ ਹੱਥ ਕਿਰਤ ਕਰਨ ਵਾਲੇ ਲੋਕਾਂ ਨੇ ਇਸ ਮੰਦਰ ਵਿੱਚ ਪਹੁੰਚ ਕੇ ਨਤਮਸਤਕ ਹੋਏ।

ਵੀਡੀਓ

ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਵਿਸ਼ਵਕਰਮਾ ਦਿਵਸ ਮੌਕੇ ਭਗਵਾਨ ਵਿਸ਼ਵਕਰਮਾ ਮੰਦਿਰ ਕਮੇਟੀ ਲਾਹੌਰੀ ਗੇਟ ਵੱਲੋਂ ਇੱਥੇ ਭਗਵਾਨ ਵਿਸ਼ਵਕਰਮਾ ਮੰਦਰ ਵਿਖੇ ਕਰਵਾਏ ਗਏ 49ਵੇਂ ਮਹਾਨ ਪੂਜਾ ਉਤਸਵ ਵਿੱਚ ਸ਼ਮੂਲੀਅਤ ਕੀਤੀ।

ਪਰਨੀਤ ਕੌਰ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਬ੍ਰਹਿਮੰਡ ਦੇ ਸ਼ਿਲਪਕਾਰ ਅਤੇ ਕੁਲ ਆਲਮ ਦੇ ਨਿਰਮਾਤਾ ਸਨ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਦਿਖਾਏ ਰਾਹ 'ਤੇ ਚੱਲਦੇ ਹੋਏ ਵਿਸ਼ਵਕਰਮਾ ਭਾਈਚਾਰੇ ਨੇ ਸੱਚੀ-ਸੁੱਚੀ ਕਿਰਤ ਕਰਦਿਆਂ ਭਾਰਤ ਤੇ ਪੰਜਾਬ ਸਮੇਤ ਵਿਸ਼ਵ ਦੇ ਵੱਖ-ਵੱਖ ਖੇਤਰਾਂ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਵਿਸ਼ਵਕਰਮਾ ਭਾਈਚਾਰੇ ਵੱਲੋਂ ਦੇਸ਼ 'ਚ ਉਦਯੋਗਿਕ ਵਿਕਾਸ ਦੇ ਨਾਲ-ਨਾਲ ਨਵੇਂ ਇਜਾਤ ਕੀਤੇ ਖੇਤੀ ਸੰਦਾਂ ਕਰਕੇ ਹਰੀ ਕ੍ਰਾਂਤੀ ਲਿਆਉਣ 'ਚ ਨਿਭਾਈ ਗਈ ਅਹਿਮ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ABOUT THE AUTHOR

...view details