ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ਦੇ ਬਾਹਰ ਕਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਜੰਮ ਕੇ ਹੰਗਾਮਾ ਕੀਤਾ। ਪ੍ਰਰਦਰਸ਼ਨਕਾਰੀਆਂ ਸ਼ਾਸਨ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਆਖਿਆ ਕਿ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਬਿਮਾਰੀ ਦੇ ਨਾਮ ਤੇ ਟੀਕਾ ਲਗਾ ਕੇ ਮਾਰਿਆ ਜਾ ਰਿਹਾ ਹੈ। ਇੱਕ ਸੰਜੂ ਨਾਮਕ ਵਿਅਕਤੀ ਜੋ ਕਿ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ 5 ਵਜੇ ਇਥੇ ਲੈ ਕੇ ਆਇਆ ਸੀ ਇਨ੍ਹਾਂ ਨੇ ਮੇਰੀ ਮਾਂ ਨੂੰ ਟੀਕਾ ਲਗਾ ਕੇ ਮਾਰ ਦਿੱਤਾ।
ਰਾਜਿੰਦਰਾ ਹਸਪਤਾਲ ਦੇ ਕੋਰੋਨਾ ਵਾਰਡ ਦੇ ਬਾਹਰ ਜ਼ਬਰਜਸਤ ਹੰਗਾਮਾ - ਸਰਕਾਰੀ ਰਾਜਿੰਦਰਾ ਹਸਪਤਾਲ
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ਦੇ ਬਾਹਰ ਕਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਜੰਮ ਕੇ ਹੰਗਾਮਾ ਕੀਤਾ। ਪ੍ਰਰਦਰਸ਼ਨਕਾਰੀਆਂ ਸ਼ਾਸਨ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਆਖਿਆ ਕਿ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਬਿਮਾਰੀ ਦੇ ਨਾਮ ਤੇ ਟੀਕਾ ਲਗਾ ਕੇ ਮਾਰਿਆ ਜਾ ਰਿਹਾ ਹੈ। ਇੱਕ ਸੰਜੂ ਨਾਮਕ ਵਿਅਕਤੀ ਜੋ ਕਿ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ ਉਸ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ 5 ਵਜੇ ਇਥੇ ਲੈ ਕੇ ਆਇਆ ਸੀ ਇਨ੍ਹਾਂ ਨੇ ਮੇਰੀ ਮਾਂ ਨੂੰ ਟੀਕਾ ਲਗਾ ਕੇ ਮਾਰ ਦਿੱਤਾ।
ਦੂਜੇ ਪਾਸੇ ਮਹਿਲਾਵਾਂ ਨੇ ਵੀ ਆਖਿਆ ਕਿ ਸਾਡੇ ਮਰੀਜ਼ ਦੀ ਚਾਰ ਬਾਰ ਰਿਪੋਰਟ ਨੈਗੀਟਿਵ ਆ ਚੁੱਕੀ ਹੈ ਪਰ ਇਹ ਹਸਪਤਾਲ ਸਾਡੇ ਮਰੀਜ਼ ਨੂੰ ਸਾਡੇ ਨਾਲ ਨਹੀਂ ਮਿਲਣ ਦੇ ਰਿਹਾ। ਸਾਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਸਾਡੇ ਮਰੀਜ਼ ਨੂੰ ਮਾਰ ਦਿੱਤਾ ਹੈ ।
ਸੰਜੂ ਦੀ ਭੈਣ ਨੇ ਵੀ ਦੱਸਿਆ ਕਿ ਇਥੇ ਨਾ ਹੀ ਕੋਈ ਖਾਣ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਪਾਣੀ ਦਾ ਪ੍ਰਬੰਧ ਹੈ। ਇਕ ਮਹਿਲਾ ਨੇ ਵੀ ਦੱਸਿਆ ਕਿ ਸਾਡੇ ਮਰੀਜ਼ ਨੂੰ ਇੱਥੇ ਆਏ ਨੂੰ 14 ਦਿਨ ਹੋ ਚੁੱਕੇ ਹਨ ਸਾਡੇ ਮਰੀਜ਼ ਦੀ ਚਾਰ ਵਾਰ ਰਿਪੋਰਟ ਨੈਗਟਿਬ ਆ ਚੁੱਕੀ ਹੈ। ਇਨ੍ਹਾਂ ਨੇ ਸਾਨੂੰ ਫੋਨ ਕੀਤਾ ਸੀ ਕਿ ਕਈ ਮਰੀਜ਼ ਬਿਲਕੁਲ ਠੀਕ ਹੈ ਉਸ ਨੂੰ ਐਮਰਜੈਂਸੀ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਤੁਹਾਡਾ ਮਰੀਜ਼ ਵੈਂਟੀਲੇਟਰ ਤੇ ਪਿਆ ਹੈ ਬਿਲਕੁਲ ਠੀਕ ਹੈ । ਜਦੋਂ ਅਸੀਂ ਸਾਢੇ 11 ਵਜੇ ਫੋਨ ਕੀਤਾ ਤਾਂ ਉਨ੍ਹਾਂ ਨੇ ਆਖਿਆ ਕਿ ਤੁਹਾਡੇ ਮਰੀਜ਼ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਅਸੀਂ ਸਾਰੇ ਪਰਿਵਾਰਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਮਰੀਜ਼ ਨੂੰ ਇੱਥੇ ਨਾ ਲੈ ਕੇ ਆਓ ਇਹ ਲੋਕਾਂ ਨੂੰ ਮਾਰ ਰਹੇ ਹਨ।