ਪਟਿਆਲਾ :ਕੇਂਦਰੀ ਜੇਲ੍ਹ ਪਟਿਆਲਾ (Central Jail, Patiala) ’ਚ ਖ਼ਤਰਨਾਕ ਗੈਂਗਸਟਰ ਆਕਾਸ਼ ਚੌਹਾਨ (Dangerous gangster Akash Chauhan) ਅਤੇ ਜੇਲ੍ਹ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਆਕਾਸ਼ ਚੌਹਾਨ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਦੋ ਜੇਲ੍ਹ ਮੁਲਾਜ਼ਮ ਜ਼ਖਮੀਂ ਹੋ ਗਏ। ਇਸ ਮਾਮਲੇ ’ਚ ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਗਏ।
ਆਕਾਸ਼ ਚੌਹਾਨ ਨੇ ਦਾਅਵਾ ਕੀਤਾ ਕਿ ਉਸ ਦੀ ਬਿਨਾਂ ਕਸੂਰ ਤੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੀ ਲੱਤ ਵਿਚ ਫਰੈਕਚਰ ਆਇਆ ਹੈ। ਉਸ ਨੂੰ ਝਗੜੇ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ (Shivraj Singh Nandgarh, Superintendent, Central Jail, Patiala) ਨੇ ਦੱਸਿਆ ਕਿ ਆਕਾਸ਼ ਚੌਹਾਨ ਨੇ ਡਿਊੜੀ ’ਤੇ ਆ ਕੇ ਕੈਮਰੇ ’ਤੇ ਅਖ਼ਬਾਰ ਬੰਨ੍ਹ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਉਨ੍ਹਾਂ ਦੀ ਉਨ੍ਹਾਂ ਦੀ ਵਰਦੀ ਫਾੜੀ ਅਤੇ ਕੱਚ ਦਾ ਟੁਕੜਾ ਲੈ ਕੇ ਖ਼ੁਦ ਨੂੰ ਜ਼ਖਮੀ ਕਰ ਕੇ ਦੋ ਮੁਲਾਜ਼ਮਾਂ ਨੂੰ ਵੀ ਜ਼ਖਮੀ ਕਰ ਦਿੱਤਾ।