ਪਟਿਆਲਾ: ਰਾਜਿੰਦਰਾ ਹਸਪਤਾਲ ਦੇ ਆਈਸੋਲੇਸਨ ਵਾਰਡ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਰੀਜ਼ਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਸਹੀ ਨਹੀਂ ਮਿਲਦਾ।
ਇਸ ਵਾਇਰਲ ਵੀਡੀਓ ਵਾਇਰਲ ਬਾਰੇ ਸਫਾਈ ਦਿੰਦਿਆ ਰਜਿੰਦਰਾ ਹਸਪਤਾਲ ਦੇ ਐਮਐਸ ਪੀਕੇ ਪਾਠਕ ਨੇ ਕਿਹਾ ਜਿੱਥੇ ਪੂਰੇ ਸੂਬੇ ਵਿੱਚ ਕੋਰੋਨਾ ਦੀ ਮਹਾਂਮਾਰੀ ਤੋਂ ਲੋਕ ਡਰੇ ਹੋਏ ਹਨ, ਉਸੇ ਦੇ ਚੱਲਦੇ ਕੋਰੋਨਾ ਪੌਜ਼ੀਟਿਵ ਜਾਂ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾ ਰਿਹਾ ਹੈ, ਇਸੇ ਤਰ੍ਹਾਂ ਰਜਿੰਦਰਾ ਹਾਸਪਤਾਲ ਵਿੱਚ ਵੀ ਆਈਸੋਲੇਸ਼ਨ ਵਾਰਡ ਕੋਰੋਨਾ ਮਰੀਜ਼ਾਂ ਲਈ ਬਣਾਇਆ ਗਿਆ ਹੈ, ਜਿਸ ਵਿੱਚ ਪੌਜ਼ੀਟਿਵ ਮਰੀਜ਼ ਰਹਿ ਰਹੇ ਹਨ।