ਪੰਜਾਬ

punjab

ETV Bharat / state

ਪਟਿਆਲਾ ਵਿੱਚ ਕੁਈਨਜ਼ ਕਲੱਬ ਦੀਆਂ ਔਰਤਾਂ ਨੇ ਮਨਾਇਆ ਵੈਲੇਨਟਾਈਨ ਡੇਅ

ਵੈਲੇਨਟਾਈਨ ਡੇਅ ਮੌਕੇ ਪਟਿਆਲਾ ਵਿੱਚ ਕੁਈਨਜ਼ ਕਲੱਬ ਦੀਆਂ ਔਰਤਾਂ ਨੇ ਇੱਕਠੇ ਹੋ ਕੇ ਇਸ ਦਿਹਾੜੇ ਨੂੰ ਬੜੇ ਧੂੰਮ ਧਾਮ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਮਨੋਰੰਜਨ ਲਈ ਕਈ ਮੁਕਾਬਲੇ ਵੀ ਰੱਖੇ।

valentine's day celebrate in patiala
ਫ਼ੋਟੋ

By

Published : Feb 15, 2020, 10:15 AM IST

ਪਟਿਆਲਾ: ਕੁਈਨਜ਼ ਕਲੱਬ ਦੀਆਂ ਮਹਿਲਾਵਾਂ ਵੱਲੋਂ ਵੈਲੇਨਟਾਈਨ ਡੇਅ ਨੂੰ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਲਈ ਆਪਣੇ ਆਪ ਨੂੰ ਖ਼ੁਸ਼ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਵੀ ਉਮਰ ਹੋਵੇ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜਿਊਂਣਾ ਚਾਹੀਦਾ ਹੈ। ਇਸੇ ਲਈ ਅਸੀਂ ਕੁਈਨਜ਼ ਕਲੱਬ ਵਿੱਚ ਹਰੇਕ ਉਮਰ ਦੀਆਂ ਔਰਤਾਂ ਹਾਂ।

ਵੀਡੀਓ

ਹੋਰ ਪੜ੍ਹੋ: ਕੁਦਰਤੀ ਮਾਰ ਕਾਰਨ ਟਮਾਟਰ ਦੀ ਫ਼ਸਲ ਹੋਈ ਖ਼ਰਾਬ, ਸਰਕਾਰ ਨੇ ਨਹੀਂ ਲਈ ਕੋਈ ਸਾਰ

ਕੋਈ ਵੀ ਸਾਡੇ ਕਲੱਬ ਦਾ ਹਿੱਸਾ ਬਣ ਸਕਦਾ ਹੈ ਚਾਹੇ ਉਹ ਕੋਈ ਬਜ਼ੁਰਗ ਹੋਵੇ ਜਾਂ ਕੋਈ ਛੋਟੀ ਉਮਰ ਦਾ। ਇਸ ਮੌਕੇ ਉੱਤੇ ਕਈ ਮੁਕਾਬਲੇ ਡਾਂਸ ਤੇ ਕੇਕੇ ਵਰਗੇ ਮੁਕਾਬਲੇ ਵੀ ਕਰਵਾਏ ਗਏ, ਜਿਸ ਨਾਲ ਉਨ੍ਹਾਂ ਦਾ ਮਨੋਰੰਜਨ ਹੋ ਸਕੇ। ਕਲੱਬ ਦੀ ਪ੍ਰਧਾਨ ਨੇ ਦੱਸਿਆ ਕਿ ਅਸੀਂ ਹਰੇਕ ਮਹੀਨੇ ਇਸੇ ਤਰ੍ਹਾਂ ਇਕੱਠੇ ਹੋ ਕੇ ਕੋਈ ਕੋਈ ਦਿਨ ਮਨਾਉਂਦੇ ਰਹਿੰਦੇ ਹਾਂ ਅਤੇ ਹਰੇਕ ਤਿਉਹਾਰ ਉਪਰ ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ।

ਇਸ ਦੇ ਨਾਲ ਹੀ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਾਂ। ਵੈਲੇਨਟਾਈਨ ਡੇਅ ਦਾ ਵੀ ਇਹੀ ਮਤਲਬ ਹੈ ਕੀ ਚੰਗਾ ਟਾਈਮ ਇਕੱਠੇ ਹੋ ਕੇ ਗੁਜ਼ਾਰੀਏ।

ABOUT THE AUTHOR

...view details