ਪਟਿਆਲਾ: ਪੰਜਾਬ ਵਿੱਚ ਪੈ ਰਿਹਾ ਬੇਮੌਸਮੀ ਮੀਂਹ ਨੇ ਜਿਥੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦਾ ਅੰਨਦਾਤਾ ਦੀਆਂ ਚਿੰਨਤਾਵਾਂ ਵਧਾ ਦਿੱਤੀਆਂ ਹਨ। ਨਾਭਾ ਵਿਖੇ ਪਏ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਧਰਤੀ 'ਤੇ ਵਿਛਾ ਦਿੱਤੀ ਹੈ ਕਿਉਂਕਿ ਬੀਤੀ ਰਾਤ ਤੋਂ ਲਗਾਤਾਰ ਮੀਂਹ ਅਤੇ ਹਨ੍ਹੇਰੀ ਨੇ ਕਣਕ ਨੂੰ ਤਹਿਸ ਨਹਿਸ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਨਾ ਰੁਕੀ ਤਾਂ ਕਣਕ ਦਾ ਬਹੁਤ ਨੁਕਸਾਨ ਹੋ ਜਾਵੇਗਾ, ਕਿਉਂਕਿ ਜੋ ਕਣਕ ਧਰਤੀ 'ਤੇ ਵਿਛ ਗਈ ਹੈ, ਉਹ ਕਣਕ ਦਾ ਕਾਲਾ ਦਾਣਾ ਬਣ ਜਾਵੇਗਾ।
ਬੇਮੌਸਮੀ ਮੀਂਹ ਵਧਾਈ ਕਿਸਾਨਾਂ ਦੀ ਚਿੰਤਾ, ਨਾਭਾ 'ਚ ਹਨੇਰੀ ਨੇ ਖੜ੍ਹੀਆਂ ਫ਼ਸਲਾਂ ਕੀਤੀਆਂ ਬਰਬਾਦ ਇਸ ਮੌਕੇ ਕਿਸਾਨ ਪਰਗਟ ਸਿੰਘ ਅਤੇ ਕਿਸਾਨ ਜਸਬੀਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਸਾਡੀ 50 ਪ੍ਰਤੀਸ਼ਤ ਕਣਕ ਨੂੰ ਖ਼ਰਾਬ ਕਰ ਦਿੱਤਾ ਹੈ ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬੇਮੌਸਮੀ ਬਰਸਾਤ ਦੇ ਨਾਲ ਮੌਸਮ ਵਿਭਾਗ ਦੇ ਮਾਹਿਰਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ 24 ਤੋਂ 36 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: 'ਈਜ਼ ਆਫ਼ ਡੁਇੰਗ ਬਿਜ਼ਨਸ' ਦੇ ਇੰਡੈਕਸ ਸਰਵੇਖਣ ’ਚ ਲੁਧਿਆਣਾ ਨੇ ਚੰਡੀਗੜ੍ਹ ਨੂੰ ਪਛਾੜਿਆ