ਪਟਿਆਲਾ:ਪਟਿਆਲਾ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਹੇਠ ਕਰੋਨਾ ਪੈਰਾਂ ਮੈਡੀਕਲ ਸਟਾਫ਼ ਅਤੇ ਸਫ਼ਾਈ ਸੇਵਕ ਯੂਨੀਅਨ,ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਰੈਲੀ ਕੱਢੀ। ਇਸ ਮੌਕੇ 'ਤੇ ਪੈਰਾ ਮੈਡੀਕਲ ਸਟਾਫ਼ ਦੀ ਨਰਸਾਂ ਦੀ ਤਰਫ਼ ਤੋਂ ਪੀ.ਪੀ.ਈ ਕਿੱਟ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ 'ਤੇ ਮੁਲਾਜ਼ਮਾਂ ਦੀ ਤਰਫ਼ ਤੋਂ ਸੂਬਾ ਸਰਕਾਰ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਜੇਕਰ ਜਲਦ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਗਿਆ ਅਤੇ ਸਾਡੇ ਮੁਲਾਜ਼ਮਾਂ ਦੀਆਂ ਘੱਟ ਤਨਖਾਹਾਂ ਨਾ ਵਧਾਈਆਂ ਗਈਆਂ ਤਾਂ ਇਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਆਖਿਆ ਕਿ ਅਸੀਂ ਸਰਕਾਰ ਦੇ ਨਾਲ 2 ਤੋਂ 3 ਵਾਰ ਮੀਟਿੰਗ ਕਰ ਚੁੱਕੇ ਹਾਂ। ਜਿਹੜੇ ਕਰਮਚਾਰੀ ਪਿਛਲੇ 15 ਸਾਲਾਂ ਤੋਂ ਠੇਕਾ ਕਾਮਿਆਂ ਦੇ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਲੇਕਿਨ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਅਸੀਂ ਕੋਈ ਵੀ ਕਰਮਚਾਰੀ ਪੱਕਾ ਨਹੀਂ ਕਰਨਾ ਹੈ। ਸਾਡੀ ਮੰਗ ਹੈ ਕਿ ਜਿਹੜੇ ਵਰਕਰ ਅਸੀਂ ਕਰੋਨਾ ਮਹਾਂਮਾਰੀ ਦੇ ਵਿੱਚ ਭਰਤੀ ਕੀਤੇ ਸਨ। ਉਨ੍ਹਾਂ ਨੂੰ ਤੁਰੰਤ ਵਿਭਾਗ ਵਿੱਚ ਪੱਕਾ ਕੀਤਾ ਜਾਵੇ।
ਪੈਰਾ ਮੈਡੀਕਲ ਸਟਾਫ਼ ਨੇ ਕੀਤਾ ਅਨੌਖਾ ਪ੍ਰਦਰਸ਼ਨ ਕਿਉਂਕਿ ਉਨ੍ਹਾਂ ਵਲੰਟੀਅਰਾਂ ਨੇ ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਜਿੱਥੇ ਕਿ ਪਰਿਵਾਰਕ ਮੈਂਬਰ ਵੀ ਆਪਣੇ ਮਰੀਜ਼ ਕੋਲ ਨਹੀਂ ਆਉਂਦਾ ਸੀ। ਪਰ ਉਨ੍ਹਾਂ ਨੇ ਉੱਥੇ ਜਾਂ ਕੇ ਸੇਵਾ ਕੀਤੀ ਹੈ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਾਲ ਅਸੀਂ ਕਈ ਵਾਰ ਮੀਟਿੰਗਾਂ ਚੁੱਕੇ ਹਾਂ। ਪਰ ਉਨ੍ਹਾਂ ਵੱਲੋਂ ਸਿਰਫ਼ ਮੀਟਿੰਗ ਵਿੱਚ ਮੰਗਾ ਮੰਨ ਲਈਆ ਜਾਂਦੀਆਂ ਹਨ। ਲੇਕਿਨ ਬਾਅਦ ਵਿਚ ਮੁਕਰ ਜਾਂਦੇ ਹਨ ਇਸ ਕਰਕੇ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਕ ਰੋਸ ਰੈਲੀ ਕਰ ਰਹੇ ਜੋ ਕਿ ਵੱਖ ਵੱਖ ਬਾਜਰਾ ਵਿੱਚੋ ਗੁਜਰੇਗੀ
ਇਸ ਮੌਕੇ 'ਤੇ ਚਰਨਜੀਤ ਕੌਰ ਪੈਰਾ ਮੈਡੀਕਲ ਸਟਾਫ ਨਰਸ ਨੇ ਆਖਿਆ ਕਿ ਸਾਡੀਆਂ 2 ਪੋਸਟ ਹਨ। 2020 ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਜ਼ਰੀਏ ਕੱਢਿਆ ਗਈਆਂ ਸਨ। ਸਾਡੇ ਵੱਲੋਂ ਪੂਰੀ ਮਿਹਨਤ ਦੇ ਨਾਲ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਮਰੀਜਾਂ ਦੀ ਸੇਵਾ ਕੀਤੀ ਹੈ। ਪਰ ਸਰਕਾਰ ਸਾਨੂੰ ਅਣਦੇਖਾ ਕਰ ਰਹੀ ਹੈ। ਸਾਡੇ ਪੈਰਾਂ ਮੈਡੀਕਲ ਸਟਾਫ਼ ਨੂੰ ਪੱਕਾ ਨਹੀਂ ਕਰ ਰਹੀ ਅਸੀਂ ਕਈ ਵਾਰ ਇਨ੍ਹਾਂ ਦੇ ਮੰਤਰੀਆਂ ਦੇ ਨਾਲ਼ ਮੀਟਿੰਗ ਕਰ ਚੁੱਕੇ ਹਾਂ। ਪਰ ਸਾਡਾ ਕੋਈ ਵੀ ਪੁਖਤਾ ਹੱਲ ਨਹੀਂ ਕੀਤਾ ਜਾਂ ਰਿਹਾ। ਜਿਸ ਕਰਕੇ ਅਸੀਂ ਪੀ.ਪੀ.ਈ ਕਿੱਟ ਪਾ ਕੇ ਰੋਸ ਮਾਰਚ ਕਰ ਰਹੇ ਹਨ। ਜੋ ਕਿ ਵੱਖ-ਵੱਖ ਬਜਾਰਾਂ ਦੇ ਵਿੱਚੋਂ ਹੁੰਦਾ ਹੋਇਆ ਨਿਕਲੇਗਾ।
ਇਹ ਵੀ ਪੜ੍ਹੋ:- 'ਪੰਜਾਬ ਕਾਂਗਰਸ ਦੇ CM ਚਿਹਰੇ ‘ਤੇ ਹਰੀਸ਼ ਰਾਵਤ ਦਾ ਵੱਡਾ ਬਿਆਨ'