ਪੰਜਾਬ

punjab

ETV Bharat / state

ਟਾਵਰ ਤੇ ਚੜ੍ਹੇ ਬੇਰਜ਼ਗਾਰ ਅਧਿਆਪਕ ਵੱਲੋਂ ਸਰਕਾਰ ਤੋਂ ਇਛੁੱਕ ਮੌਤ ਦੀ ਮੰਗ, ਮਰਨ ਵਰਤ ਕੀਤਾ ਸ਼ੁਰੂ - ਰਾਸ਼ਟਰਪਤੀ

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ 92 ਦਿਨ੍ਹਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ।ਇਸਦੇ ਚੱਲਦੇ ਹੀ ਇੱਕ ਬੇਰੁਜ਼ਗਾਰ ਅਧਿਆਪਕ ਸਰਕਾਰ ਦੀਆਂ ਨੀਤੀਆਂ ਨੂੰ ਲੈਕੇ 92ਵੇਂ ਦਿਨਾਂ ਤੋਂ ਟਾਵਰ ਤੇ ਚੜ੍ਹਿਆ ਹੋਇਆ ਹੈ।ਪਰੇਸ਼ਾਨ ਹੋਏ ਅਧਿਆਪਕ ਨੇ ਸੂਬਾ ਸਰਕਾਰ ਤੇ ਦੇਸ਼ ਦੇ ਰਾਸ਼ਟਰਪਤੀ ਤੋਂ ਸਵੈਇਛੁੱਕ ਮੌਤ ਦੀ ਮੰਗ ਕੀਤੀ ਹੈ।

ਟਾਵਰ ਤੇ ਚੜ੍ਹੇ ਬੇਰਜ਼ਗਾਰ ਅਧਿਆਪਕ ਵੱਲੋਂ ਸਰਕਾਰ ਤੋਂ ਇਛੁੱਕ ਮੌਤ ਦੀ ਮੰਗ
ਟਾਵਰ ਤੇ ਚੜ੍ਹੇ ਬੇਰਜ਼ਗਾਰ ਅਧਿਆਪਕ ਵੱਲੋਂ ਸਰਕਾਰ ਤੋਂ ਇਛੁੱਕ ਮੌਤ ਦੀ ਮੰਗ

By

Published : Jun 20, 2021, 10:55 PM IST

ਪਟਿਆਲਾ: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ 92 ਵੇਂ ਦਿਨ ਸਿਖਰ ਦੀ ਗਰਮੀ ਵਿੱਚ ਟਾਵਰ ਉਪਰ ਡਟਿਆ ਹੋਇਆ ਹੈ । ਇਸ ਸੰਘਰਸ਼ ਦੌਰਾਨ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ । ਸੁਰਿੰਦਰਪਾਲ ਨੂੰ ਚਮੜੀ ਦੇ ਰੋਗ ਤੇ ਸਰੀਰਕ ਦਰਦ ਵਰਗੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਟਾਵਰ ਤੇ ਚੜ੍ਹੇ ਬੇਰਜ਼ਗਾਰ ਅਧਿਆਪਕ ਵੱਲੋਂ ਸਰਕਾਰ ਤੋਂ ਇਛੁੱਕ ਮੌਤ ਦੀ ਮੰਗ

ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੁਰਿੰਦਰਪਾਲ ਗੁਰਦਾਸਪੁਰ ਨੇ ਰਾਸ਼ਟਰਪਤੀ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਜੇਕਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਸ ਨੂੰ ਇੱਛਕ ਮੌਤ ਦੀ ਮਨਜ਼ੂਰੀ ਦਿੱਤੀ ਜਾਵੇ।

ਇਸਦੇ ਨਾਲ ਹੀ ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਅੱਜ ਟਾਵਰ ਦੇ ਉੱਪਰ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ।ਇਸ ਮੌਕੇ ਉਸਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿਚ ਆਈ ਸੀ । ਅੱਜ ਪੰਜਾਬ ਸਰਕਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਰਹੀ ਹੈ ਜਦੋਂ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਸੁਰਿੰਦਰਪਾਲ ਨੇ ਕਿਹਾ ਕਿ ਇਹ ਈ.ਟੀ.ਟੀ. ਦੀਆਂ ਪੋਸਟਾਂ ਉੱਪਰ ਪਹਿਲਾਂ ਹੱਕ ਈਟੀਟੀ ਟੈੱਟ ਪਾਸ ਉਮੀਦਵਾਰਾਂ ਦਾ ਬਣਦਾ ਹੈ । ਇਸ ਦੌਰਾਨ ਅਧਿਆਪਕ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸਨੂੰ ਕੁਝ ਹੋ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਇਹ ਵੀ ਪੜ੍ਹੋ:ਵਿਧਾਇਕਾਂ ਦੇ ਕਾਕਿਆਂ ਦੀਆਂ ਨੌਕਰੀਆਂ ਨੇ ਪੰਜਾਬ ਕਾਂਗਰਸ ’ਚ ਪਾਈ ਨਵੀਂ ਦਰਾਰ

ABOUT THE AUTHOR

...view details