ਪਟਿਆਲਾ : ਪਿਛਲੇ 80 ਦਿਨਾ ਤੋਂ ਪਟਿਆਲਾ ਦੇ ਲੀਲਾ ਭਵਨ ਚੌਕ ਸਥਿਤ 200 ਫੁੱਟ ਉਚੇ ਬੀ.ਐਸ.ਐਨ.ਐਲ ਟਾਵਰ ਉੱਤੇ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਾ ਦਿਖਾਈ ਦੇ ਰਿਹਾ ਹੈ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਜੋ ਹੈ ਉਹ ਧਿਆਨ ਨਹੀਂ ਦੇ ਰਹੀ । ਜਿਸ ਕਰਕੇ ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਖੂਨ ਨਾਲ ਚਿੱਠੀ ਲਿਖੀ ਤੇ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ।
ਕੈਪਟਨ ਨੂੰ ਖ਼ੂਨ ਨਾਲ ਲਿਖੀ ਚਿੱਠੀ 80 ਦਿਨਾਂ ਤੋਂ ਇਕ ਅਧਿਆਪਕ 200 ਫੁੱਟ ਉੱਚੇ ਟਾਵਰ 'ਤੇ ਬੈਠਾ
ਇਸ ਮੌਕੇ ਗੱਲਬਾਤ ਦੌਰਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਸੀਨੀਅਰ ਮੀਤ ਪ੍ਰਧਾਨ ਸੰਦੀਪ ਸ਼ਾਮਾ ਨੇ ਆਖਿਆ ਕਿ ਅੱਜ ਸਾਡੇ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਖੂਨ ਭਰੀ ਚਿੱਠੀ ਲਿਖੀ ਹੈ ਜਿਸ ਦਾ ਮੁੱਖ ਕਾਰਨ 80 ਦਿਨਾਂ ਤੋਂ ਸਾਡਾ ਇਕ ਸਾਥੀ 200 ਫੁੱਟ ਉੱਚੇ ਟਾਵਰ 'ਤੇ ਬੈਠਾ ਹੈ। ਉਸ ਦੀ ਇਕੋ ਮੰਗ ਹੈ ਕਿ ਸਾਨੂੰ ਨੌਕਰੀ ਦਿੱਤੀ ਜਾਵੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਮੀਟਿੰਗ ਮੁਲਤਵੀ ਕਰ ਦਿੱਤੀ ਜਿਸ ਦਾ ਬਹਾਨਾ ਇਹ ਲਾਇਆ ਕਿ ਪੰਜਾਬ ਮੁੱਖ ਸਕੱਤਰ ਵਿਨੀ ਮਹਾਜਨ ਦੀ ਸਿਹਤ ਵਿਗੜ ਗਈ ਹੈ। ਇਸ ਦੀ ਵਜਾ ਕਰ ਕੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ 'ਚ ਐਲਾਨ ਕਰ ਰਹੇ ਹਾਂ ਕਿ 11 ਜੂਨ ਨੂੰ ਪਰਿਵਾਰਾਂ ਸਮੇਤ ਮੁੱਖ ਮੰਤਰੀ ਦਾ ਘਰ ਘੇਰਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਕੋਵਿਡ ਟੀਕੇ ਨਿੱਜੀ ਹਸਪਤਾਲਾਂ ਨੂੰ ਨਹੀਂ ਵੇਚਣੇ ਚਾਹੀਦੇ ਸੀ: ਪੀ ਚਿਦੰਬਰਮ