ਪੰਜਾਬ

punjab

ETV Bharat / state

ਪਟਿਆਲਾ 'ਚ 2 ਬਲੈਕ ਫੰਗਸ ਦੇ ਪੀੜਤਾਂ ਦੀ ਕੋਵਿਡ ਨਾਲ ਹੋਈ ਮੌਤ - Two black fungus victims die of covid

ਲੰਘੇ ਦਿਨੀਂ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਲੈਕ ਫੰਗਸ ਨਾਂਅ ਦੀ ਬਿਮਾਰੀ ਦੇ 3 ਮਰੀਜ਼ ਦੀ ਪੁਸ਼ਟੀ ਹੋਈ ਸੀ ਜਿਨ੍ਹਾਂ ਵਿੱਚੋਂ ਅੱਜ 2 ਦੀ ਮੌਤ ਹੋ ਗਈ ਹੈ। ਮੈਡੀਕਲ ਸੁਪਰਡੈਂਟ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਬਲੈਕ ਫੰਗਮ ਨਾਲ ਪੀੜਤ ਸੀ ਪਰ ਇਨ੍ਹਾਂ ਦੀ ਮੌਤ ਕੋਵਿਡ ਲਾਗ ਨਾਲ ਹੋਈ ਹੈ।

ਫ਼ੋਟੋ
ਫ਼ੋਟੋ

By

Published : May 19, 2021, 12:19 PM IST

ਪਟਿਆਲਾ: ਲੰਘੇ ਦਿਨੀਂ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਲੈਕ ਫੰਗਸ ਨਾਂਅ ਦੀ ਬਿਮਾਰੀ ਦੇ 3 ਮਰੀਜ਼ ਦੀ ਪੁਸ਼ਟੀ ਹੋਈ ਸੀ ਜਿਨ੍ਹਾਂ ਵਿੱਚੋਂ ਅੱਜ 2 ਦੀ ਮੌਤ ਹੋ ਗਈ ਹੈ। ਮੈਡੀਕਲ ਸੁਪਰਡੈਂਟ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਹ ਬਲੈਕ ਫੰਗਮ ਨਾਲ ਪੀੜਤ ਸੀ ਪਰ ਇਨ੍ਹਾਂ ਦੀ ਮੌਤ ਕੋਵਿਡ ਲਾਗ ਨਾਲ ਹੋਈ ਹੈ।

ਵੇਖੋ ਵੀਡੀਓ

ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਕਿਹਾ ਕਿ ਨੇ ਕਿਹਾ ਕਿ ਉਨ੍ਹਾਂ ਕੋਲ ਬਲੈਕ ਫੰਗਸ ਦੇ ਸ਼ੱਕੀ 7 ਮਰੀਜ਼ ਆਏ ਜਿਨ੍ਹਾਂ ਵਿੱਚੋਂ 3 ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਪੌਜ਼ੀਟਿਵ ਮਰੀਜ਼ਾਂ ਵਿੱਚੋਂ ਲੰਘੀ ਸ਼ਾਮ ਨੂੰ 2 ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੀ ਪੀੜਤ ਮਰੀਜ਼ਾਂ ਦੀ ਮੌਤ ਬਲੈਕ ਫੰਗਸ ਨਾਲ ਨਹੀਂ ਉਨ੍ਹਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ।

ਇਹ ਵੀ ਪੜ੍ਹੋ: ਪੀਐਮ ਦੀ ਤਰ੍ਹਾਂ ਕੈਪਟਨ ਵੀ ਕੋਈ ਕੰਮ ਨਹੀਂ ਕਰ ਰਹੇ: ਕੁਲਤਾਰ ਸਿੰਘ ਸੰਧਵਾਂ

ਉਨ੍ਹਾਂ ਕਿਹਾ ਕਿ ਮ੍ਰਿਤਕ ਮਰੀਜ਼ਾਂ ਵਿੱਚ ਸਹਿਨ ਸ਼ਕਤੀ ਬਹੁਤ ਘੱਟ ਸੀ ਅਤੇ ਉਹ ਸ਼ੂਗਰ ਦੇ ਵੀ ਮਰੀਜ਼ ਸਨ ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਲੈਕ ਫੰਗਸ ਦੇ ਇਲਾਜ ਲਈ ਹੈਡ ਆਫਿਸ ਵਿੱਚ ਦਵਾਈ ਪਹੁੰਚ ਚੁੱਕੀ ਹੈ ਤੇ ਜਲਦ ਹੀ ਇਹ ਮੈਡੀਸਨ ਪਟਿਆਲਾ ਲਿਆਂਦੀ ਜਾਵੇਗੀ ਜਿਸ ਨਾਲ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।

ABOUT THE AUTHOR

...view details