ਪਟਿਆਲਾ: ਭਾਰਤ ਪਾਕਿਸਤਾਨ ਦੇ ਵਿਚਕਾਰ ਹੋਈ 1971 ਦੀ ਜੰਗ ਨੂੰ 50 ਸਾਲ ਪੂਰੇ ਹੋ ਗਏ ਹਨ ਤੇ ਅੱਜ ਇਸ ਨੂੰ ਵਿਜੇ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਨਾਭਾ ਕੈਂਟ 'ਚ ਇਹ ਦਿਹਾੜਾ ਮਨਾਇਆ ਗਿਆ।
1971 ਦੀ ਜੰਗ
ਭਾਰਤ ਤੇ ਪਾਕਿਸਤਾਨ 'ਚ 1971 ਦੀ ਜੰਗ 'ਚ ਪਾਕਿਸਤਾਨ ਦੇ 93 ਹਜ਼ਾਰ ਜਵਾਨਾਂ ਦੇੇ ਭਾਰਤੀ ਸੈਨਾ ਨੇ ਗੋਡੇ ਲੱਗਾ ਦਿੱਤੇ ਸੀ ਤੇ ਇਹ ਜੰਗ 13 ਦਿਨਾਂ ਤੱਕ ਚੱਲੀ ਸੀ ਤੇ ਇਸ ਜੰਗ ਦਾ ਜੇਤੂ ਭਾਰਤ ਸੀ। ਜ਼ਿਕਰਯੋਗ ਹੈ ਕਿ ਇਸ ਜੰਗ 'ਚ ਸੁਤੰਤਰ ਬੰਗਲਾਦੇਸ਼ ਹੋਂਦ 'ਚ ਆਇਆ ਸੀ।
ਸ਼ਹੀਦਾਂ ਨੂੰ ਕੀਤਾ ਗਿਆ ਸਮਾਨਿਤ
ਨਾਭਾ ਆਰਮੀ ਕੈਂਟ ਵਿੱਚ 1971 ਦੇ ਸ਼ਹੀਦਾਂ ਨੂੰ ਯਾਦ ਕਰ ਦਿੱਤੀ ਸ਼ਰਧਾਂਜਲੀ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਦੀ ਅਗਵਾਈ ਬ੍ਰਿਗੇਡੀਅਰ ਨਰਿੰਦਰ ਸਿੰਘ ਸ਼ੇਖਾਵਤ ਨੇ ਕੀਤੀ ਤੇ ਵੀਰਾਂ ਨੂੰ ਸਨਮਾਨਿਤ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇੇ। ਦਿੱਲੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਚਹੁੰ ਦਿਸ਼ਾਵਾਂ 'ਚ ਵਿਜੇ ਮਸ਼ਾਲਾਂ ਭੇਜੀਆਂ। ਇਹ ਵਿਜੈ ਮਸ਼ਾਲ 12 ਜਨਵਰੀ ਤੱਕ ਨਾਭਾ ਵਿਖੇ ਰਹੇਗੀ।
ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ
- ਇਸ ਮੌਕੇ 'ਤੇ 1971 ਦੀ ਜੰਗ ਲੜ੍ਹਣ ਵਾਲੇ ਕਰਨਲ ਜੇ. ਐੱਸ ਬਾਜਵਾ ਜੋ ਵੀਰ ਚੱਕਰ ਤੇ ਸ਼ੋਰਿਆ ਚੱਕਰ ਜੇਤੂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਉਣ ਵਾਲੀ ਪੀੜ੍ਹੀ ਲਈ ਇੱਕ ਪ੍ਰੇਰਣਾ ਹੈ।
- ਉਨ੍ਹਾਂ ਨੇ ਦੱਸਿਆ ਕਿ ਉਹ 22 ਸਾਲਾਂ ਦੇ ਸੀ ਜਦੋ ਇਹ ਜੰਗ ਹੋਈ ਤੇ ਉਹ ਦੂਜੇ ਲੈਫਟਿਨੈਂਟ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗ ਤੋਂ ਬਾਅਦ ਵੀਰ ਚੱਕਰ ਨਾਲ ਨਵਾਜਿਆ ਗਿਆ।
- ਉਨ੍ਹਾਂ ਨੇ ਖਦਸ਼ਾ ਜਤਾਉਂਦਿਆਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕੁੱਝ ਭਾਰਤੀ ਜਵਾਨ ਉੱਥੇ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਹਨ ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੂੰ ਚਾਹੀਦਾ ਹੈ ਕਿ ਉਹ ਜਵਾਨਾਂ ਨੂੰ ਜੀ ਜਾਨ ਲੱਗਾ ਕੇ ਵਾਪਿਸ ਲੈ ਕੇ ਆਉਣ।