ਨਾਭਾ: ਬੀਤੇ ਦਿਨੀ ਟਿਕਰੀ ਬਾਰਡਰ 'ਤੇ 65 ਸਾਲਾਂ ਕਿਸਾਨ ਧੰਨਾ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨ ਨਾਭਾ ਬਲਾਕ ਦੇ ਪਿੰਡ ਤੁੰਗਾ ਦਾ ਰਹਿਣ ਵਾਲਾ ਸੀ, ਜਿਸ ਦਾ ਅੱਜ ਪਿੰਡ ਤੁੰਗਾ ਵਿਖੇ ਸਸਕਾਰ ਕੀਤਾ ਗਿਆ ਹੈ। ਸਸਕਾਰ ਕਰਨ ਤੋਂ ਪਹਿਲਾਂ ਮ੍ਰਿਤਕ ਕਿਸਾਨ ਨੂੰ ਕਿਸਾਨੀ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਧੰਨਾ ਸਿੰਘ ਪਿਛਲੇ 55 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਧਰਨੇ ਉੱਤੇ ਬੈਠਾ ਸੀ। ਕਿਸਾਨ ਧੰਨਾ ਸਿੰਘ ਜਦੋਂ ਪਿੰਡ ਤੋਂ ਗਿਆ ਸੀ ਤਾਂ ਆਪਣੀ ਟਰੈਕਟਰ-ਟਰਾਲੀ ਲੈ ਕੇ ਅਤੇ ਪਿੰਡ ਦੇ ਕਿਸਾਨਾਂ ਨੂੰ ਨਾਲ ਲੈ ਕੇ ਉੱਥੇ ਸੰਘਰਸ਼ ਲਈ ਪਹੁੰਚਿਆ ਸੀ। ਕਿਸਾਨੀ ਸ਼ੰਘਰਸ ਵਿੱਚ ਧੰਨਾ ਸਿੰਘ ਦੀ ਮੌਤ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।