ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਆਖਰ ਝੁਕਣਾ ਪਿਆ। ਇਸ ਦੇ ਨਾਲ ਹੀ ਸਰਕਾਰ ਦੇ ਖ਼ਿਲਾਫ਼ ਵਪਾਰੀਆਂ ਦੇ ਸੰਘਰਸ਼ ਵਿੱਢਣ ਤੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2 ਦਿਨ ਦੇ ਲੌਕਡਾਉਨ ਨੂੰ ਇੱਕ ਦਿਨ ਕਰਕੇ ਤੇ ਰੁਜ਼ਾਨਾ ਸ਼ਾਮ 7.00 ਤੋਂ ਸਵੇਰੇ 5.00 ਵਜੇ ਦੀ ਬਜਾਏ ਸ਼ਾਮ 9.30 ਵਜੇ ਤੋਂ ਸ਼ਵੇਰੇ 5.00 ਵਜੇ ਕਰਫ਼ਿਊ ਕਰ ਦਿੱਤਾ।
ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਬੈਕਫੁਟ 'ਤੇ ਆਉਣਾ ਪਿਆ। ਪ੍ਰਧਾਨ ਜੁਨੇਜਾ ਨੇ ਦੱਸਿਆ ਕਿ ਸਰਕਾਰ ਵੱਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਕਾਰਨ ਸ਼ਹਿਰ ਦਾ ਸਾਰਾ ਕਾਰੋਬਾਰ ਚੋਪਟ ਹੁੰਦਾ ਜਾ ਰਿਹਾ ਸੀ। ਇਸ ਨੂੰ ਦੇਖਦੇ ਹੋਏ ਸ਼ਹਿਰ ਦੇ ਵਪਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਹੁਣ ਡਿਪਟੀ ਕਮਿਸ਼ਨਰ ਦੇ ਘਰ ਦੇ ਅੱਗੇ ਉਨ੍ਹਾਂ ਦੀ ਅਗਵਾਈ ਹੇਠ ਧਰਨਾ ਦੇਣਾ ਸੀ ਜਿਸ ਦੀ ਰਿਪੋਰਟ ਸਰਕਾਰ ਨੂੰ ਮਿਲ ਗਈ ਅਤੇ ਸਰਕਾਰ ਨੇ ਰਾਤੋ ਰਾਤ ਇਹ ਫ਼ੈਸਲਾ ਬਦਲ ਦਿੱਤਾ।