ਪੰਜਾਬ

punjab

ETV Bharat / state

ਮਹਿੰਗਾਈ ਤੋੜ ਰਹੀ ਆਮ ਆਦਮੀ ਦਾ ਲੱਕ, ਟੋਲ ਟੈਕਸ ਦੇ ਵਾਧੇ ਨਾਲ ਹੋਰ ਵਧੇਗਾ ਬੋਝ - Toll rate

ਜਿੱਥੇ ਦੇਸ਼ ਦਾ ਆਮ ਆਦਮੀ ਵੱਧਦੀ ਮਹਿੰਗਾਈ ਤੋਂ ਪਰੇਸ਼ਾਨ ਹੈ, ਉੱਥੇ ਹੀ ਟੋਲ ਟੈਕਸ ਵਿੱਚ ਹੋਣ ਵਾਲੇ ਵਾਧੇ ਨੇ ਆਮ ਆਦਮੀ 'ਤੇ ਹੋਰ ਬੋਝ ਵਧਾ ਦਿੱਤਾ ਹੈ।

ਟੋਲ ਟੈਕਸ ਨੇ ਆਮ 'ਤੇ ਪਾਇਆ ਹੋਰ ਬੋਝ

By

Published : Apr 1, 2019, 12:03 PM IST

ਪਟਿਆਲਾ : ਮਹਿੰਗਾਈ ਦੇ ਬੋਝ ਹੇਠ ਪੂਰਾ ਦੇਸ਼ ਦੱਬਿਆ ਹੋਇਆ ਹੈ ਅਤੇ ਆਮ ਆਦਮੀ ਲਈ ਵੱਧਦੀ ਮਹਿੰਗਾਈ ਬਹੁਤ ਵੱਡੀ ਸਮੱਸਿਆ ਹੈ। ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆਂ ਵੱਲੋਂ 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾ ਵਿੱਚ ਵਾਧਾ ਕਰਕੇ ਆਮ ਆਦਮੀ ਨੂੰ ਇੱਕ ਹੋਰ ਝਟਕਾ ਦਿੱਤਾ ਜਾ ਰਿਹਾ ਹੈ।

ਵੀਡੀਓ।

ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਅਥਾਰਿਟੀ ਆਫ਼ ਇੰਡੀਆਂ ਵੱਲੋਂ ਵੱਖ-ਵੱਖ ਕੰਪਨੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਟੋਲ ਲਾ ਕੇ ਟੋਲ ਟੈਕਸ ਵਸੂਲਿਆ ਜਾਂਦਾ ਹੈ ਜਿਸ ਨੂੰ ਲੈ ਕੇ ਸਰਕਾਰ ਨੂੰ ਵਿਰੋਧੀ ਧਿਰਾਂ ਅਤੇ ਆਮ ਜਨਤਾ ਵੱਲੋਂ ਸਵਾਲਾਂ ਦੇ ਘੇਰੇ ਵਿੱਚ ਰੱਖਿਆ ਜਾਂਦਾ ਹੈ। ਪਰ ਅੱਜ ਇੱਥੇ ਨੈਸ਼ਨਲ ਹਾਈਵੇ ਅਥਾਰਿਟੀ ਵੱਲੋਂ ਟੈਕਸ ਦਰਾ ਵਿੱਚ 5 ਪ੍ਰਤੀਸ਼ਤ ਤੋਂ ਲੈ ਕੇ 15 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਆਮ ਜਨਤਾ ਉਪਰ ਇੱਕ ਹੋਰ ਬੋਝ ਵਧੇਗਾ।ਅੱਜਤੋਂ ਮਾਲ ਢੋਹਣ ਵਾਲੇ ਛੋਟੇ ਤੇ ਵੱਡੇ ਵਾਹਨਾਂ ਉੱਤੇ ਟੋਲ ਰੇਟ 5 ਤੋਂ ਲੈ ਕੇ 10 ਰੁਪਏ ਵੱਧ ਜਾਵੇਗਾ। ਟੋਲ ਰੇਟ ਵਧਣ ਨਾਲ ਸਮਾਨ ਢੋਹਣ ਦਾ ਕਿਰਾਇਆ ਵੱਧ ਜਾਵੇਗਾ। ਜਿਹੜਾਆਮ ਆਦਮੀ ਦੀ ਜੇਬ ਤੋਂ ਹੀ ਵਸੂਲਿਆ ਜਾਵੇਗਾ।

ABOUT THE AUTHOR

...view details