ਪਟਿਆਲਾ: ਜ਼ਿਲ੍ਹੇ ’ਚ ਜੇਲ੍ਹ ਚੋਂ ਤਿਨ ਕੈਦੀਆਂ ਵੱਲੋਂ ਜੇਲ੍ਹ ਦੀ ਕੰਧ ਤੋੜ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰੀ ਸੁਧਾਰ ਜੇਲ੍ਹ ਵਿੱਚੋਂ ਫਰਾਰ ਹੋਏ ਤਿੰਨ ਕੈਦੀ ਜਿਨ੍ਹਾਂ ਵਿਚੋਂ ਇੱਕ ਦਾ ਨਾਂ ਸ਼ੇਰ ਸਿੰਘ ਜਿਸਨੂੰ ਮਾਣਯੋਗ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ,ਦੂਜਾ ਕੈਦੀ ਇੰਦਰਜੀਤ ਸਿੰਘ ਜਿਸ ਨੂੰ ਅਦਾਲਤ ਵੱਲੋਂ 22 ਸਾਲ ਦੀ ਸਜ਼ਾ ਸੁਣਾਈ ਗਈ ਸੀ,ਅਤੇ ਤੀਜਾ ਕੈਦੀ ਜਸਪ੍ਰੀਤ ਸਿੰਘ ਜਿਸ ਨੂੰ ਕਿਸੇ ਮੁਕੱਦਮੇ ਵਿੱਚ ਸਜਾ ਦਿੱਤੀ ਗਈ ਸੀ।
ਕੈਦੀਆਂ ਦੀ ਕੀਤੀ ਜਾ ਰਹੀ ਹੈ ਭਾਲ
ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਆਈਜੀ ਜੇਲ੍ਹ ਰੂਪ ਅਰੋੜਾ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਸਰਚ ਆਪਰੇਸ਼ਨ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਹੀ ਕੈਦੀ ਇਸ ਜੇਲ੍ਹ ਵਿੱਚ ਬੰਦ ਸੀ ਇਨ੍ਹਾਂ ਵਿੱਚੋਂ ਦੋ ਕੈਦੀਆਂ ’ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ ਅਤੇ ਇੱਕ ਹਵਾਲਾਤੀ ਸੀ ਫਿਲਹਾਲ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਹਨ ਤਿੰਨੋਂ ਕੈਦੀ