ਪਟਿਆਲਾ: ਪਟਿਆਲਾ ਵਿੱਚ ਲਗਾਤਾਰ ਬਾਰਾਂ ਸਾਲਾਂ ਤੋਂ ਦੁਸਹਿਰਾ ਗਰਾਉਂਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਦੁਸਹਿਰੇ ਦਾ ਸਮਾਗਮ ਵੇਖਣ ਲਈ ਆਉਂਦੇ ਹਨ। ਇਸ ਸਮਾਗਮ ਦੇ ਵਿੱਚ ਹਰ ਸਾਲ ਮੇਘਨਾਥ ਕੁੰਭਕਰਨ ਅਤੇ ਰਾਵਣ ਦਾ ਪੁਤਲਾ ਦਹਿਣ ਕਰਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ ।
ਪੂਰੇ ਭਾਰਤ ਵਿੱਚ ਪਿਛਲੇ ਬਾਰਾਂ ਸਾਲਾਂ ਤੋਂ ਦੁਸਹਿਰੇ ਮੇਲੇ ਦਾ ਪ੍ਰਬੰਧਕ ਕਰਨ ਵਾਲੇ ਹਰੀਸ਼ ਸਿੰਗਲਾ ਦੇ ਨਾਲ ਈਟੀਵੀ ਭਾਰਤ ਦੀ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਦੁਸਹਿਰਾ ਮੇਲਾ ਵੱਡੇ ਪੱਧਰ ਉੱਤੇ ਨਹੀਂ ਹੋਵੇਗਾ, ਜਿੰਨਾ ਹਰ ਸਾਲ ਹੁੰਦਾ ਹੈ। ਇਸ ਵਾਰ ਇੱਥੇ ਆਉਣ ਵਾਲੇ ਲੋਕਾਂ ਨੂੰ ਖਾਸ ਪਾਸ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਢਾਈ ਸੌ ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ। ਜਿਸ ਵਿੱਚ ਰਾਜਨੀਤਕ ਲੋਕ ਸਮਾਜ ਸੇਵੀ ਲੋਕ ਅਤੇ ਮੀਡੀਆ ਕਰਮੀਂ ਹੀ ਸ਼ਾਮਿਲ ਹੋਣਗੇ ਅਤੇ ਇਸ ਪ੍ਰੋਗਰਾਮ ਨੂੰ ਲੋਕ ਆਪਣੇ ਘਰਾਂ ਵਿੱਚ ਸੋਸ਼ਲ ਮੀਡੀਆ ਉੱਤੇ ਲਾਈਵ ਅਤੇ ਕਈ ਨਿੱਜੀ ਚੈੱਨਲਾਂ ਉੱਪਰ ਲਾਈਵ ਹੀ ਦੇਖ ਸਕਣਗੇ।