ਪਟਿਆਲਾ: ਸ਼ਹਿਰ ਦੇ ਅਰਬਨ ਅਸਟੇਟ ਵਿੱਚ ਸਿੱਖ ਲੋਕਾਂ ਦੀ ਸੰਸਥਾ ਨੇ ਲੋਕਾਂ ਦੀ ਸੁਵਿਧਾ ਲਈ ਇੱਕ ਗਰੋਸਰੀ ਸਟੋਰ ਖੋਲਿਆ ਹੈ ਜਿਸ ਦਾ ਨਾਂਅ ਨਾਨਕ ਦੀ ਹੱਟੀ ਰੱਖਿਆ ਗਿਆ ਹੈ। ਇਸ ਸਟੋਰ ਨੂੰ ਖੋਲਿਆ ਅਜੇ ਇੱਕ ਹੀ ਦਿਨ ਹੋਇਆ ਹੈ ਤੇ ਇੱਥੇ ਗਾਹਕਾਂ ਨੇ ਆਉਣਾ ਵੀ ਸ਼ੁਰੂ ਕਰ ਦਿੱਤਾ ਹੈ।
ਨਾਨਕ ਦੀ ਹੱਟੀ ਦੇ ਮਾਲਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਨਾਨਕ ਹੱਟੀ ਗਰੋਸਰੀ ਸਟੋਰ ਲੋਕਾਂ ਦੀ ਸਹੂਲਤ ਲਈ ਖੋਲਿਆ ਹੈ। ਜਿੱਥੇ ਲੋਕਾਂ ਨੂੰ ਸਸਤੀ ਕੀਮਤ ਉੱਤੇ ਚੀਜ਼ਾਂ ਮਿਲਣਗੀਆਂ ਜਿਸ ਨਾਲ ਉਨ੍ਹਾਂ ਦੀ ਕਾਫ਼ੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਟੋਰ ਇੱਕ ਸਿੱਖ ਸੰਸਥਾ ਦੇ ਸਹਿਯੋਗ ਨਾਲ ਖੋਲਿਆ ਹੈ।