ਪਟਿਆਲਾ:ਨਾਭਾ ਵਿਖੇ ਇਕ ਘੰਟਾ ਮੀਂਹ ਪੈਣ ਨਾਲ ਪੂਰਾ ਸ਼ਹਿਰ (City) ਪਾਣੀ ਵਿੱਚ ਡੁੱਬ ਗਿਆ ਅਤੇ ਚਾਰੋਂ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ। ਤੇਜ਼ ਮੀਂਹ ਨੇ ਜਿਥੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਮੁਸ਼ਕਿਲਾਂ ਦੇ ਵਿੱਚ ਵਾਧਾ ਵੀ ਕੀਤਾ ਹੈ।ਪੰਜਾਬ ਸਰਕਾਰ ਦੇ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਮਾਨਸੂਨ ਦੀ ਆਈ ਪਹਿਲੇ ਮੀਂਹ (Water) ਨੇ ਖੋਖਲੇ ਕਰ ਦਿੱਤੇ। ਜੇਕਰ ਇਸੇ ਤਰ੍ਹਾਂ ਹੀ ਭਾਰੀ ਬਾਰਿਸ਼ ਪੈਂਦੀ ਰਹੀ ਤਾਂ ਹੜ੍ਹ ਵਰਗੀ ਸਥਿਤੀ ਦਾ ਮਾਹੌਲ ਪੈਦਾ ਹੋ ਜਾਵੇਗਾ।
ਇਕ ਘੰਟੇ ਦੇ ਮੀਂਹ ਨਾਲ ਡੁੱਬਿਆ ਸਾਰਾ ਸ਼ਹਿਰ - ਪੰਜਾਬ ਸਰਕਾਰ
ਪਟਿਆਲਾ ਦੇ ਨਾਭਾ ਸ਼ਹਿਰ (City) ਵਿਚ ਇਕ ਘੰਟਾ ਮੀਂਹ ਪੈਣ ਨਾਲ ਸ਼ਹਿਰ ਵਿਚ ਪਾਣੀ ਭਰ ਗਿਆ ਹੈ।ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਪਾਣੀ (Water) ਦੀ ਨਿਕਾਸੀ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਦੁਕਾਨਾਂ ਦੇ ਅੰਦਰ ਪਾਣੀ ਵੜ ਗਿਆ ਹੈ।
ਇਕ ਘੰਟੇ ਦੇ ਮੀਂਹ ਨਾਲ ਡੁੱਬਿਆ ਸਾਰਾ ਸ਼ਹਿਰ
ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਭੜਾਸ ਕੱਢੀ ਅਤੇ ਕਿਹਾ ਕਿ ਜੇਕਰ ਨਾਭੇ ਦਾ ਵਿਕਾਸ ਹੁੰਦਾ ਤਾਂ ਅੱਜ ਇਹ ਹਾਲ ਨਹੀਂ ਹੋਣਾ ਸੀ ਕਿਉਂਕਿ ਕਰੋੜਾਂ ਰੁਪਏ ਨਾਭਾ ਸ਼ਹਿਰ ਉਤੇ ਖ਼ਰਚ ਕੀਤੇ ਗਏ ਹਨ ਪਰ 50 ਸਾਲਾਂ ਤੋਂ ਇਕੋ ਸਮੱਸਿਆ ਜੋ ਕਿ ਪਾਣੀ ਦੀ ਹੈ।ਉਹ ਅਜੇ ਤੱਕ ਹੱਲ ਨਹੀਂ ਕੀਤੀ ਗਈ ਅਤੇ ਹਰ ਵਾਰ ਜਦੋਂ ਬਾਰਸ਼ ਪੈਂਦੀ ਹੈ ਤਾਂ ਦੁਕਾਨਦਾਰੀ ਠੱਪ ਹੋ ਕੇ ਰਹਿ ਜਾਂਦੀ ਹੈ।
ਇਹ ਵੀ ਪੜੋ:ਪੁਲਿਸ ਨੇ ਕਿੰਨਾ ਨਸ਼ਾ ਫੜਿਆ ਕਿੰਨੇ ਹੋਏ ਗ੍ਰਿਫਤਾਰ ਦੇਖੋ ਪੂਰੀ ਰਿਪੋਰਟ