ਪਟਿਆਲਾ: ਸਨੌਰ ਵਿਚ ਸਥਿਤ ਰਾਈਸ ਮਿੱਲ (Rice mills) ਦਾ ਤੇਜ਼ ਹਨੇਰੀ ਝੱਖੜ ਦੇ ਨਾਲ ਸੈੱਡ ਅਤੇ ਕੰਧਾਂ ਡਿੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ।ਇਸ ਬਾਰੇ ਸ਼ੈਲਰ ਦੇ ਮਾਲਕ ਸੱਤ ਪ੍ਰਕਾਸ਼ ਗੋਇਲ ਕਿਹਾ ਹੈ ਕਿ ਰਾਤ ਤੇਜ਼ ਹਨ੍ਹੇਰੀ ਦੇ ਨਾਲ ਸਾਡੇ ਰਾਈਸ ਮਿੱਲ ਦਾ ਕਾਫੀ ਵੱਡਾ ਨੁਕਸਾਨ (Disadvantages) ਹੋਇਆ ਹੈ।ਜਿਸ ਦੀ ਕੀਮਤ ਕੁਲ ਮਿਲਾ ਕੇ 20 ਤੋਂ 25 ਲੱਖ ਰੁਪਏ ਹੈ।ਉਨ੍ਹਾਂ ਨੇ ਕਿਹਾ ਹੈ ਕਿ ਹਨੇਰੀ ਝੱਖੜ ਦੇ ਵਿੱਚ ਮਿੱਲ ਦੀਆਂ ਸਾਰੀਆਂ ਹੀ ਦੀਵਾਰਾਂ ਡਿੱਗ ਗਈਆਂ ਜਿਨ੍ਹਾਂ ਦੀ ਉਚਾਈ 70 ਫੁੱਟ ਉੱਚੀ ਸੀ ਅਤੇ ਇੱਕ ਦੀਵਾਰ ਦੇ ਅੱਗੇ ਟਰੱਕ ਲੱਗਾ ਹੋਇਆ ਸੀ ਅਤੇ ਜਿਸ ਅੱਗੇ ਮਜ਼ਦੂਰ ਸੁੱਤੇ ਹੋਏ ਸਨ।ਉਨ੍ਹਾਂ ਨੇ ਦੱਸਿਆ ਹੈ ਕਿ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਤੂਫ਼ਾਨ ਨੇ ਮਚਾਇਆ ਕਹਿਰ, ਲੱਖਾਂ ਦਾ ਹੋਇਆ ਨੁਕਸਾਨ
ਪਟਿਆਲਾ ਦੇ ਸਨੌਰ ਵਿਚ ਲੱਗੀਆਂ ਰਾਈਸ ਮਿੱਲਾਂ (Rice mills) ਦਾ ਤੇਜ਼ ਹਨ੍ਹੇਰੀ ਨਾਲ ਸ਼ੈੱਡ ਅਤੇ ਕੰਧਾਂ ਡਿੱਗਣ ਨਾਲ ਵੱਡਾ ਨੁਕਸਾਨ (Disadvantages) ਹੋਇਆ ਹੈ।ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਹਨ੍ਹੇਰੀ ਨਾਲ 20-25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਤੂਫਾਨ ਨੇ ਮਚਾਇਆ ਕਹਿਰ, ਲੱਖਾਂ ਦਾ ਹੋਇਆ ਨੁਕਸਾਨ
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਹਰ ਰਾਈਸ ਮਿੱਲ ਦੇ ਮਾਲਕ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣਾ ਨੁਕਸਾਨ ਝੱਲ ਸਕਣ। ਗੋਇਲ ਦਾ ਕਹਿਣਾ ਹੈ ਕਿ ਇਹ ਨੁਕਸਾਨ ਸਿਰਫ ਮੇਰਾ ਹੀ ਨਹੀਂ ਹੋਇਆ ਸਗੋਂ ਇਸ ਇਲਾਕੇ ਵਿਚ ਸਥਿਤ ਬਾਕੀ ਰਾਈਸ ਸੈਲਰ ਵਾਲਿਆਂ ਦਾ ਵੀ ਹੋਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਲਾਕੇ ਦੇ ਸਾਰੇ ਰਾਈਸ ਮਿੱਲਾਂ ਦੇ ਸੈੱਡ ਡਿੱਗ ਗਏ ਹਨ ਜਿਨ੍ਹਾਂ ਨੂੰ ਮੁੜ ਠੀਕ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਆਉਂਦਾ ਹੈ।
ਇਹ ਵੀ ਪੜੋ:ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ ਨੂੰ ਸਰਕਾਰ ਦਾ ਸਮਰਥਨ