ਪਟਿਆਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਕਾਂਗਰਸ ਵੱਲੋਂ ਸਮਾਣਾ ਵਿੱਚ ਕੀਤੀ ਜਾ ਰਹੀ ਰੈਲੀ ਦੌਰਾਨ ਉਦੋਂ ਸਥਿਤੀ ਹਾਸੋਹੀਣੀ ਬਣ ਗਈ, ਜਦੋਂ ਜ਼ਿਆਦਾਤਰ ਕੁਰਸੀਆਂ ਖ਼ਾਲੀ ਹੀ ਵਿਖਾਈ ਦਿੱਤੀਆਂ। ਰੈਲੀ ਦੌਰਾਨ ਸ਼ੁਰੂਆਤ ਵਿੱਚ ਤਾਂ ਭਾਵੇਂ ਕਾਂਗਰਸੀ ਵਰਕਰਾਂ ਵਿੱਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਲਈ ਉਤਸ਼ਾਹ ਵਿਖਾਈ ਦੇ ਰਿਹਾ ਸੀ ਪਰ ਜਦੋਂ ਰਾਹੁਲ ਗਾਂਧੀ ਦਾ ਭਾਸ਼ਣ ਸ਼ੁਰੂ ਹੋਇਆ ਤਾਂ ਕੁਰਸੀਆਂ ਖ਼ਾਲੀ ਹੋਣੀਆਂ ਸ਼ੁਰੂ ਹੋ ਗਈਆਂ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਤਿੰਨ ਦਿਨ ਤੋਂ ਪੰਜਾਬ ਵਿੱਚ 'ਕਿਸਾਨ ਬਚਾਉ ਯਾਤਰਾ' ਕਰ ਰਹੇ ਸਨ। ਮੰਗਲਵਾਰ ਨੂੰ ਪੰਜਾਬ ਵਿੱਚ ਉਨ੍ਹਾਂ ਦੀ ਯਾਤਰਾ ਦਾ ਆਖ਼ਰੀ ਦਿਨ ਸੀ।