ਪਟਿਆਲਾ: ਕਿਸਾਨਾਂ ਦੇ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਮੈਸੇਜ ਬਹੁਤ ਹੀ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਮੈਸੇਜ ਇਹ ਹੈ ਕਿ 1 ਮਾਰਚ ਤੋਂ ਕਿਸਾਨਾਂ ਵੱਲੋਂ 100 ਰੁਪਏ ਲੀਟਰ ਦੁੱਧ ਵੇਚਿਆ ਜਾਵੇਗਾ। ਪਰ ਇਸ ਸਬੰਧ ਚ ਕਿਸਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਹੈ। ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤਾਂ ਕਿ ਕਿਸਾਨਾਂ ਅਤੇ ਆਮ ਜਨਤਾ ਵਿਚਾਲੇ ਲੜਾਈ ਹੋਵੇ।
ਮੋਦਾ ਸਰਕਾਰ ਵੱਲੋਂ ਫੈਲਾਈਆਂ ਜਾ ਰਹੀਆਂ ਹਨ ਅਫਵਾਹਾਂ
ਇਸ ਸਬੰਧ ਵਿੱਚ ਗੱਲਬਾਤ ਦੌਰਾਨ ਸਿੱਧੂ ਵਾਲ ਪਿੰਡ ਤੋਂ ਕਿਸਾਨ ਆਗੂ ਗੁਰਦਿਆਣ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਨਾਲ ਕਿਸਾਨਾਂ ਅਤੇ ਆਮ ਜਨਤਾ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਮੈਸੇਜ ਚ ਇਹ ਵੀ ਕਿਹਾ ਹੈ ਕਿ 1 ਮਾਰਚ ਤੋਂ ਕਿਸਾਨਾਂ ਵੱਲੋਂ ਆਮ ਜਨਤਾ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇੱਕ ਤਰੀਕ ਤੋ 100 ਰੁਪਏ ਲੀਟਰ ਦੁੱਧ ਕੀਤਾ ਜਾਵੇਗਾ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੁਝ ਵੀ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ ਨਾ ਹੀ ਕੀਤਾ ਜਾਵੇਗਾ