ਪੰਜਾਬ

punjab

ETV Bharat / state

ਟੈਂਪੂ ਚਾਲਕ ਬਣਿਆ ਹੈਵਾਨ !, ਕੀਤਾ ਇਹ ਕਾਰਾ... - tempo driver

ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ’ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਪੀਸੀਆਰ ਮੁਲਾਜ਼ਮ ਵੀ ਜ਼ਖਮੀ ਹੋ ਗਿਆ।

ਟੈਂਪੂ ਚਾਲਕ ਬਣਿਆ ਹੈਵਾਨ, ਦੇਖੋ ਇਹ ਕੀਤਾ ਕਾਰਾ
ਟੈਂਪੂ ਚਾਲਕ ਬਣਿਆ ਹੈਵਾਨ, ਦੇਖੋ ਇਹ ਕੀਤਾ ਕਾਰਾ

By

Published : Aug 27, 2021, 1:06 PM IST

ਪਟਿਆਲਾ:ਜ਼ਿਲ੍ਹੇ ’ਚ ਇੱਕ ਟੈਂਪੂ ਚਾਲਕ ਨੇ ਟੈਂਪੂ ਖੜਾ ਕਰਨ ਦੇ ਚੱਕਰ ’ਚ ਇੱਕ ਔਰਤ ਅਤੇ ਇੱਕ ਵਿਅਕਤੀ ਦੇ ਉੱਤੇ ਕੁਹਾੜੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੌਰਾਨ ਜ਼ਖਮੀ ਹੋਏ ਵਿਅਕਤੀ ਅਤੇ ਔਰਤ ਨੂੰ ਤੁਰੰਤ ਇਲਾਜ ਦੇ ਲਈ ਰਜਿੰਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਪੁਲਿਸ ’ਤੇ ਵੀ ਕੀਤਾ ਹਮਲਾ

ਦੱਸ ਦਈਏ ਕਿ ਜਦੋ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ’ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਇੱਕ ਪੀਸੀਆਰ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਉਸਦਾ ਮੈਡੀਕਲ ਚੈਕਅਪ ਕਰਵਾਇਆ ਜਾ ਰਿਹਾ ਹੈ।

ਟੈਂਪੂ ਚਾਲਕ ਬਣਿਆ ਹੈਵਾਨ, ਦੇਖੋ ਇਹ ਕੀਤਾ ਕਾਰਾ

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ ਆਟੋ ਚਾਲਕ ਨੇ ਇੱਕ ਔਰਤ ਅਤੇ ਇੱਕ ਵਿਅਕਤੀ ’ਤੇ ਕੁਹਾੜੇ ਨਾਲ ਹਮਲਾ ਕਰਕੇ ਭੱਜਿਆ ਹੈ। ਜਿਸ ਤੋਂ ਬਾਅਦ ਜਦੋ ਉਹ ਘਟਨਾ ਸਥਾਨ ’ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੀ ਕੋਈ ਆਪਸੀ ਰੰਜਿਸ਼ ਨਹੀਂ ਸੀ ਸਗੋਂ ਆਟੋ ਚਾਲਕ ਵੱਲੋਂ ਆਪਣਾ ਆਟੋ ਖੜਾ ਕੀਤਾ ਜਾ ਰਿਹਾ ਸੀ ਅਤੇ ਇੱਕ ਔਰਤ ਅਤੇ ਵਿਅਕਤੀ ਵੱਲੋਂ ਉਨ੍ਹਾਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਗੁੱਸੇ ਚ ਆ ਕੇ ਉਨ੍ਹਾਂ ’ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਵੱਲੋਂ ਵਿਅਕਤੀ ਦਾ ਕਰਵਾਇਆ ਜਾ ਰਿਹਾ ਮੈਡੀਕਲ

ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮੁੜ ਸੂਚਨਾ ਮਿਲੀ ਕਿ ਉਹੀ ਵਿਅਕਤੀ ਕੁਹਾੜੇ ਨਾਲ ਇੱਕ ਹੋਰ ਵਿਅਕਤੀ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੋਂ ਬਾਅਦ ਜਦੋ ਪੁਲਿਸ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪੀਸੀਆਰ ਮੁਲਾਜ਼ਮ ਵੀ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਉਨ੍ਹਾਂ ਵੱਲੋਂ ਕਾਬੂ ਕਰ ਲਿਆ ਗਿਆ ਹੈ। ਉਸਦੀ ਮੈਡੀਕਲ ਜਾਂਚ ਕਰਵਾਇਆ ਜਾ ਰਿਹਾ ਹੈ। ਇਸਦੇ ਖਿਲਾਫ ਮਾਮਲਾ ਅਰਬਨ ਸਟੇਟ ਵਿਖੇ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ: ਜਲਾਦ ਬਣ ਪਿਓ ਨੇ ਧੀ ਨੂੰ ਬੇਰਹਿਮੀ ਨਾਲ ਕੁੱਟਿਆ, ਦੇਖੋ ਵੀਡੀਓ

ABOUT THE AUTHOR

...view details