ਪਟਿਆਲਾ: ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 'ਆਪ' ਆਗੂ ਅਮਨ ਅਰੋੜਾ ਵਲੋਂ ਕੈਪਟਨ 'ਤੇ ਪੈਸੇ ਦੇ ਕੇ ਪਾਰਟੀ 'ਚ ਸ਼ਾਮਲ ਕਰਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੈਸੇ ਕਮਾ ਰਿਹਾ ਹੈ, ਤੇ ਪੈਸੇ ਦੇ ਕੇ ਉਹ ਕੁੱਝ ਵੀ ਕਰ ਸਕਦਾ ਹੈ। ਇਸ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਝੂਠੀਆਂ ਸੁੰਹਾਂ ਖਾ ਕੇ ਮੁਕਰ ਜਾਂਦੇ ਹਨ।
ਝੂਠੀ ਸਹੁੰ ਖਾ ਕੇ ਮੁੱਕਰ ਜਾਂਦੇ ਹਨ ਕੈਪਟਨ: ਰੱਖੜਾ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸ ਤਹਿਤ ਨਾਭਾ 'ਚ ਲੋਕ ਸਭਾ ਹਲਕਾ ਪਟਿਆਲਾ ਦੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਨਾਭਾ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ 'ਚ ਮੀਟਿੰਗ ਕੀਤੀ।
ਰੱਖੜਾ ਨੇ ਕਿਹਾ ਕਿ ਨਾਭਾ 'ਚ ਕਾਗਰਸ ਦੀ ਸਥਿਤੀ ਬਹੁਤ ਮਾੜੀ ਹੈ, ਤੇ ਲੋਕਾਂ ਵੱਲੋ ਕਾਂਗਰਸ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਨੇ ਵਿਕਾਸ ਹੀ ਨਹੀਂ ਕਰਵਾਇਆ। ਇਸ ਦੇ ਨਾਲ ਹੀ ਸੁਰਜੀਤ ਰੱਖੜਾ ਨੇ ਕਿਹਾ ਕਿ ਅਸੀਂ 13 ਦੀਆਂ 13 ਸੀਟਾ 'ਤੇ ਜਿੱਤ ਹਾਸਲ ਕਰਾਂਗੇ ਤੇ ਕਾਂਗਰਸ ਨੂੰ ਇੱਕ ਸੀਟ ਵੀ ਹਾਸਿਲ ਨਹੀਂ ਹੋਵੇਗੀ।
ਸੁਰਜੀਤ ਰੱਖਰਾ ਨੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਬਾਰੇ ਬੋਲਦਿਆਂ ਕਿਹਾ ਕਿ ਉਹ ਸਿਰਫ਼ ਮਹਿਲ 'ਚ ਇੱਕ ਘੰਟਾ ਮਿਲਦੀ ਹੈ, ਤੇ ਉਹ ਇੱਕ ਘੰਟੇ ਵਿਚ ਵੀ ਲੇਟ ਹੁੰਦੀ ਹੈ ਤੇ ਮੈਂ ਸਾਢੇ ਛੇ ਵਜੇ ਪ੍ਰਚਾਰ 'ਤੇ ਨਿਕਲ ਜਾਂਦਾ ਹਾਂ। ਰੱਖੜਾ ਨੇ ਪ੍ਰਨੀਤ ਕੌਰ ਨੂੰ ਸਲਾਹ ਦਿੱਤੀ ਕੀ ਜੇ ਸਿਆਸਤ ਵਿਚ ਰਹਿਣਾ ਤਾਂ ਕੰਮ ਕਰਨਾ ਪੈਂਦਾ ਹੈ, ਕੰਮ ਨਹੀ ਹੁੰਦਾ ਤਾਂ ਘਰ ਬੈਠ ਜਾਓ।