ਪੰਜਾਬ

punjab

ETV Bharat / state

'ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ' - ਤੇਲ ਦਾ ਵੀ ਘੱਟ ਖਰਚਾ ਕਿਸਾਨ 'ਤੇ ਪਵੇਗਾ

ਖੇਤੀਬਾੜੀ ਨੂੰ ਵਧਾਉਣ ਲਈ ਐਂਗਰੀਜੋਨ ਕੰਪਨੀ ਵੱਲੋਂ ਸੁਪਰ ਸੀਡਰ ਸ਼ੋਅਰੂਮ ਨਾਭਾ ਵਿੱਚ ਖੋਲ੍ਹਿਆ। ਇਸ ਸ਼ੋਅਰੂਮ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਗ੍ਰੇਟ ਖਲੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਨਵੇਂ ਸੁਪਰ ਸੀਡਰ ਦੀ ਪ੍ਰਸੰਸਾ ਕੀਤੀ।

'Super cedar is very useful for farmers'
'ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ' 'ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ'

By

Published : Sep 19, 2020, 10:55 AM IST

ਨਾਭਾ: ਖੇਤੀਬਾੜੀ ਨੂੰ ਵਧਾਉਣ ਲਈ ਐਂਗਰੀਜੋਨ ਕੰਪਨੀ ਵੱਲੋਂ ਸੁਪਰ ਸੀਡਰ ਸ਼ੋਅਰੂਮ ਨਾਭਾ ਵਿੱਖੇ ਖੋਲ੍ਹਿਆ ਗਿਆ ਹੈ। ਇਸ ਸ਼ੋਅਰੂਮ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਇੰਟਰਨੈਸ਼ਨਲ ਸਟਾਰ ਦਿ ਗ੍ਰੇਟ ਖਲੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਨਵੇਂ ਸੁਪਰ ਸੀਡਰ ਦੀ ਪ੍ਰਸੰਸਾ ਕੀਤੀ।

ਇਸ ਮੌਕੇ ਐਗਰੀਜ਼ੋਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਚੀਜ਼ ਕਿਸੇ ਦੂਜੀ ਕੰਪਨੀ ਤੋਂ ਨਹੀ ਲਈ ਜਾਦੀ ਕਿਉਂਕਿ ਹੈਪੀ ਸੀਡਰ ਦਾ ਸਾਰਾ ਸਮਾਨ ਕੰਪਨੀ ਦੀ ਫੈਕਟਰੀ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ। ਇਹ ਸ਼ੋਅਰੂਮ ਕੰਪਨੀ ਵੱਲੋਂ ਨਾਭਾ ਵਿੱਚ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਪਰ ਸੀਡਰ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ 'ਤੇ ਵੀ ਸਬਸਿਡੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਵਿੱਚ ਮਦਦਗਾਰ ਹੋਣਗੇ ਅਤੇ ਅਸੀ ਇੱਕੋ ਹੀ ਮਾਡਲ ਲਾਂਚ ਕੀਤਾ ਗਿਆ ਹੈ।

'ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ' 'ਸੁਪਰ ਸੀਡਰ ਕਿਸਾਨਾਂ ਲਈ ਬਹੁਤ ਲਾਹੇਵੰਦ'

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕੀ ਇਹ ਇੱਕ ਪੁਰਾਣੀ ਕੰਪਨੀ ਹੈ ਪਹਿਲਾਂ ਵੀ ਇਹ ਕੰਪਨੀ ਪਾਰਟਸ ਬਣਾਉਂਦੀ ਸੀ ਅਤੇ ਹੁਣ ਇਹ ਹੈਪੀ ਸੀਡਰ ਅਤੇ ਰੋਟਾਟਵਿਟਰ ਨੂੰ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਇਹ ਕੰਪਨੀ ਪੰਜਾਬ ਦੇ ਕਿਸਾਨਾਂ ਦੀ ਪਹਿਲੀ ਪਸੰਦ ਬਣੇਗੀ। ਉਨ੍ਹਾਂ ਨੇ ਖੇਤੀ ਆਰਡੀਨੈਂਸ 'ਤੇ ਬੋਲਦੀਆਂ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਹੱਕ ਵਿੱਚ ਵੋਟ ਨਹੀਂ ਪਾ ਰਹੇ।

ਇਸ ਮੌਕੇ ਕਿਸਾਨ ਨੇ ਕਿਹਾ ਕਿ ਇਸ ਹੈਪੀ ਸੀਡਰ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਨਾਲ ਤੇਲ ਦਾ ਵੀ ਘੱਟ ਖਰਚਾ ਕਿਸਾਨ 'ਤੇ ਪਵੇਗਾ।

ਇਸ ਮੌਕੇ ਇੰਟਰਨੈਸ਼ਨਲ ਸਟਾਰ ਦਿ ਗ੍ਰੇਟ ਖਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਇਹ ਹੈਪੀ ਸੀਡਰ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ। ਖਲੀ ਨੇ ਕਿਹਾ ਕਿ ਇਸ ਹੈਪੀ ਸੀਡਰ ਨਾਲ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਵਿੱਚ ਮਦਦਗਾਰ ਹੋਣਗੇ। ਖਲੀ ਨੇ ਆਰਡੀਨੈੱਸ ਬਿੱਲ 'ਤੇ ਬੋਲਦੇ ਕਿਹਾ ਕਿ ਕੋਈ ਬਿੱਲ ਬਿਨਾਂ ਕਿਸਾਨਾਂ ਦੀ ਰਾਏ ਤੋਂ ਬਿਨ੍ਹਾਂ ਪਾਸ ਨਹੀਂ ਕਰਨਾ ਚਾਹੀਦਾ। ਖਲੀ ਨੇ ਸੁਸ਼ਾਂਤ ਰਾਜਪੂਤ ਦੀ ਮੌਤ ਮਾਮਲੇ 'ਤੇ ਗੱਲਾਂ ਕਰਦਿਆ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਾ ਖੇਡਣ ਕਰਨ ਦੀ ਵੀ ਗੱਲ ਕਹੀ। ਖਾਲੀ ਨੇ ਡਰੱਗਸ 'ਤੇ ਬੋਲਦੇ ਕਿਹਾ ਕਿ ਡਰੱਗਸ ਅਤੇ ਹੋਰ ਨਸ਼ੇ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਵਿੱਚ ਜਾਂਦਾ ਹੈ, ਪਰ ਇਸ 'ਤੇ ਵੀ ਸਿਆਸਤ ਖੇਡੀ ਜਾਦੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਲੀਡਰਾਂ ਅਤੇ ਮੰਤਰੀਆਂ ਦੇ ਟੈਸਟ ਹੁਣੇ ਚਾਹੀਦੇ ਹਨ ਕਿ ਉਹ ਕਿਹੜ-ਕਿਹੜੇ ਨਸ਼ੇ ਦੀ ਵਰਤੋਂ ਕਰਦੇ ਹਨ। ਨੌਜਵਾਨਾਂ ਨੂੰ ਨਸ਼ਾ ਛੱਡ ਕੇ ਖੇਡਾ ਵੱਲ ਆਪਣਾ ਧਿਆਨ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾ ਸਕਾਂਗੇ। ਖਲੀ ਨੇ ਕਿਹਾ ਕਿ ਜਿੱਥੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਂਦੇ ਹਨ, ਉੱਥੇ ਹੀ ਸਰਕਾਰਾਂ ਨੂੰ ਖੇਡ ਸਟੇਡੀਅਮ ਵੀ ਖੋਲ੍ਹਣੇ ਚਾਹੀਦਾ ਹਨ। ਜਦੋਂ ਗ੍ਰੇਟ ਖਲੀ ਨੂੰ ਬਾਲੀਵੁੱਡ ਵਿੱਚ ਹੋਣ ਵਾਲੀਆਂ ਨਸ਼ੇ ਦੀਆਂ ਪਾਰਟੀਆਂ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ, ਇਹ ਸਿਰਫ ਅਫਵਾਹਾਂ ਹਨ।

ABOUT THE AUTHOR

...view details