ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਰਜੀਤ ਰੱਖਣਾ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ 'ਤੇ ਕਾਫ਼ੀ ਨਿਸ਼ਾਨੇ ਸਾਧੇ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਸਾਂਭ ਕੇ ਰੱਖਿਆ ਹੋਇਆ ਹੈ।
ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਸਾਂਭਿਆ ਹੋਇਆ: ਸੁਖਬੀਰ ਬਾਦਲ
ਪਟਿਆਲਾ ਦੇ ਸਨੌਰ 'ਚ ਲੋਕ ਸਭਾ ਲਈ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਸੁਖਬੀਰ ਬਾਦਲ ਨੇ ਰੈਲੀ ਕੀਤੀ।
ਸੁਖਬੀਰ ਬਾਦਲ ਰੈਲੀ ਨੂੰ ਸੰਬੋਧਨ ਕਰਦਿਆਂ
ਸੁਖਬੀਰ ਬਾਦਲ ਨੇ ਰੈਲੀ ਦੌਰਾਨ ਜਿੱਥੇ ਕੈਪਟਨ 'ਤੇ ਸਿਆਸੀ ਹਮਲੇ ਕੀਤੇ ਹੀ ਉੱਥੇ ਹੀ ਨਿੱਜੀ ਹਮਲਿਆ ਤੋਂ ਵੀ ਬਾਦਲ ਨੇ ਰੱਤੀ ਭਰ ਗੁਰੇਜ਼ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਨੇ ਨਾ ਤਾਂ ਮੌਜੂਦਾ ਸਾਂਸਦ ਧਰਮਵੀਰ ਗਾਂਧੀ ਦਾ ਜ਼ਿਕਰ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ 'ਤੇ ਕੋਈ ਹੱਲਾ ਨਹੀਂ ਬੋਲਿਆ।
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਵਲੋਂ ਪਟਿਆਲਾ 'ਚ ਤਿੰਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਸਨੌਰ,ਨਾਭਾ ਤੇ ਪਾਤੜਾਂ ਸ਼ਾਮਿਲ ਹਨ।