ਪਟਿਆਲਾ: ਸ਼ਹਿਰ ਵਿੱਚ ਸੁਖਬੀਰ ਬਾਦਲ ਨੇ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਚੋਣ ਰੈਲੀ ਕੀਤੀ। ਇਸ ਦੌਰਾਨ ਸੁਖਬੀਰ ਬਾਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਐੱਸਆਈਟੀ ਦੇ 5 ਮੈਂਬਰ ਹਨ ਇਹ ਤਾਂ ਚੇਅਰਮੈਨ ਵੀ ਨਹੀਂ ਹੈ ਫਿਰ ਕਾਂਗਰਸ ਨੂੰ ਕਿਉਂ ਇਤਰਾਜ਼ ਹੈ ਕਿਉਂਕਿ ਇਹ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਸੀ।
ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦਾ ਏਜੰਟ ਸੀ: ਸੁਖਬੀਰ ਬਾਦਲ
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੇ ਵਿਰੋਧੀ ਧਿਰਾਂ ਤੇ ਸਿਆਸੀ ਹਮਲਿਆਂ ਦਾ ਦੌਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਟਿਆਲਾ ਦੇ ਸਨੌਰ 'ਚ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ।
ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਸਬੂਤ ਦਿੱਤੇ ਕਿ ਕਿਸ ਤਰ੍ਹਾਂ ਕੰਵਰ ਵਿਜੇ ਪ੍ਰਤਾਪ ਕਾਂਗਰਸ ਦਾ ਏਜੇਂਟ ਬਣ ਕੇ ਕੰਮ ਕਰ ਰਿਹਾ ਸੀ। ਬਠਿੰਡਾ ਦਾ ਡੀਸੀ ਵੀ ਬਦਲਿਆ ਸੀ ਉਦੋਂ ਕਾਂਗਰਸ ਕਿਉਂ ਨਹੀਂ ਬੋਲੀ ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਨੂੰ ਸਿਰਫ਼ ਇਸ ਅਫ਼ਸਰ ਦੇ ਤਬਾਦਲੇ ਤੋਂ ਮੁਸ਼ਕਲ ਸੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਵਾਲੇ ਵੀ ਕੈਪਟਨ ਨੇ ਬਠਾਏ ਸਨ ਜਦੋਂ ਮੰਨ ਕੀਤਾ ਉਠਾ ਲਿਆ ਹੁਣ ਇਨ੍ਹਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਨ੍ਹਾਂ ਦਾ ਕੰਮ ਇਲੈਕਸ਼ਨ ਵਿੱਚ ਅਫ਼ਸਰ ਨੂੰ ਵਰਤ ਕੇ ਮਾਹੌਲ ਖ਼ਰਾਬ ਕਰਨਾ ਸੀ।