ਪਟਿਆਲਾ : ਅੱਜ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਦੇ ਨਾਭਾ ਹਲਕਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।
ਨਾਭਾ 'ਚ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ - ਨਗਰ ਨਿਗਮ ਚੋਣਾਂ
ਅੱਜ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪਟਿਆਲਾ ਦੇ ਨਾਭਾ ਹਲਕਾ ਦੇ ਵਿੱਚ ਪੁਲੀਸ ਪ੍ਰਸਾਸ਼ਨ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਨਾਭਾ ਹਲਕਾ ਦੇ 24 ਵਾਰਡਾਂ ਦੀ ਚੋਣ ਨਾਭਾ ਪੁਲਿਸ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ। ਹਲਕੇ ਦੇ ਵੋਟਰਾਂ ਨੇ ਆਪਣੀ ਕੀਮਤੀ ਵੋਟ ਆਪਣੇ ਉਮੀਦਵਾਰ ਨੂੰ ਪਾਈ। ਪੁਲਿਸ ਵੱਲੋਂ ਜਿਹੜੇ ਵੀ ਲੋਕ ਵੋਟ ਪਾਉਣ ਲਈ ਆਉਂਦੇ ਉਨ੍ਹਾਂ ਦੀ ਚੈਕਿੰਗ ਕੀਤੀੀ ਅਤੇ ਨਾਲ ਹੀ ਉਨ੍ਹਾਂ ਦਾ ਫੋਨ ਜਮ੍ਹਾ ਕਰਵਾਇਆ ਜਾਂਦਾ ਹੈ ਫਿਰ ਅੰਦਰ ਵੋਟ ਪਾਉਣ ਲਈ ਭੇਜਿਆ ਜਾਂਦਾ।
ਨਾਭਾ ਹਲਕਾ ਦੇ 24 ਵਾਰਡਾਂ ਦੀ ਚੋਣ ਨਾਭਾ ਪੁਲਿਸ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ। ਹਲਕੇ ਦੇ ਲੋਕਾਂ ਆਪਣੀ ਕੀਮਤੀ ਵੋਟ ਆਪਣੇ ਉਮੀਦਵਾਰ ਨੂੰ ਪਾਈ। ਪੁਲਿਸ ਵੱਲੋਂ ਜਿਹੜੇ ਵੀ ਲੋਕ ਵੋਟ ਪਾਉਣ ਲਈ ਆਉਂਦੇ ਉਨ੍ਹਾਂ ਦੀ ਚੈਕਿੰਗ ਕੀਤੀੀ ਅਤੇ ਨਾਲ ਹੀ ਉਨ੍ਹਾਂ ਦਾ ਫੋਨ ਜਮ੍ਹਾ ਕਰਵਾਇਆ ਜਾਂਦਾ ਹੈ ਫਿਰ ਅੰਦਰ ਵੋਟ ਪਾਉਣ ਲਈ ਭੇਜਿਆ ਜਾਂਦਾ।
ਇਸ ਮੌਕੇ ਵੋਟਰਾਂ ਨੇ ਕਿਹਾ ਕਿ ਨਾਭਾ ਵਿਕਾਸ ਪੱਖੋਂ ਕਾਫ਼ੀ ਪਛੜਿਆ ਹੋਇਆ ਹੈ। ਇਸ ਦੇ ਵਿਕਾਸ ਲਈ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੀ ਚੋਣ ਕਰਨੀ ਬਣਦੀ ਹੈ। ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ ਤੋਂ ਕਰਨ ਤਾਂ ਕਿ ਵਾਰਡ ਦਾ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇ।