ਪਟਿਆਲਾ: ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਹਨ। ਇਸੇ ਤਹਿਤ ਮਹਿੰਦਰਾ ਕਾਲਜ ਪਟਿਆਲਾ ਦੇ ਸਰਕਾਰੀ ਗੈਸਟ ਫੈਕਲਟੀ ਵੀ ਹੜਤਾਲ 'ਤੇ ਬੈਠੇ ਹਨ, ਜਿਨ੍ਹਾਂ ਦਾ ਕਹਿਣਾ ਹੈ ਜਦੋ ਤੱਕ ਪੰਜਾਬ ਸਰਕਾਰ ਮੰਗਾਂ ਨਹੀ ਮੰਨਦੀ ਉਹ ਹੜਤਾਲ ਖ਼ਤਮ ਨਹੀ ਕਰਨਗੇ।
ਇਸ ਮੌਕੇ ਪ੍ਰੋਫ਼ੈਸਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਬਿਨਾਂ ਸ਼ਰਤਾਂ ਦੇ ਪੂਰੀਆਂ ਕਰੇ। ਪ੍ਰੋਫ਼ੈਸਰਾਂ ਨੇ ਕਿਹਾ ਕਿ ਉੁਹ ਉਸ ਸਮੇਂ ਤੋਂ ਸਰਕਾਰੀ ਕਾਲਜਾਂ ’ਚ ਨਿਗੂਣੀਆਂ ਤਨਖਾਹਾਂ ’ਤੇ ਸੇਵਾਵਾਂ ਨਿਭਾਉਂਦੇ ਆਏ ਹਨ, ਜਦੋਂ ਕੋਈ ਇੰਨੀਆਂ ਘੱਟ ਤਨਖਾਹਾਂ ’ਤੇ ਸਰਕਾਰੀ ਕਾਲਜਾਂ ਵੱਲ ਮੂੰਹ ਵੀ ਨਹੀਂ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੂੰ ਲਾਭ ਦੇਣ ਦਾ ਸਮਾਂ ਆਇਆ ਤਾਂ ਸਰਕਾਰ ਦੇ ਅਧਿਕਾਰੀਆਂ ਵਲੋਂ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਉਨ੍ਹਾਂ ਨੂੰ ਅਯੋਗ ਮੰਨਿਆ ਜਾ ਰਿਹਾ ਹੈ।