ਪੰਜਾਬ

punjab

ETV Bharat / state

ਭਾਰਤੀ ਸਟੇਟ ਬੈਂਕ ‘ਤੇ ਕਿਸਾਨਾਂ ਦੇ ਖਾਤਿਆ ਨਾਲ ਛੇੜਛਾੜ ਦੇ ਇਲਜ਼ਾਮ - ਬਾਬਾ ਜਰਨੈਲ ਸਿੰਘ

ਭਾਰਤੀ ਸਟੇਟ ਬੈਂਕ ਦੇ ਬਾਹਰ ਕਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਸਿੱਧੂਵਾਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਇਲਜ਼ਾਮ ਹੈ, ਕਿ ਬੈਂਕ ਕਿਸਾਨਾਂ ਦੇ ਖਾਤਿਆ ਨਾਲ ਛੇੜਛਾੜ ਕਰ ਰਿਹਾ ਹੈ।

ਭਾਰਤੀ ਸਟੇਟ ਬੈਂਕ ‘ਤੇ ਕਿਸਾਨਾਂ ਦੇ ਖਾਤਿਆ ਨਾਲ ਛੇੜਛਾੜ ਦੇ ਇਲਜ਼ਾਮ
ਭਾਰਤੀ ਸਟੇਟ ਬੈਂਕ ‘ਤੇ ਕਿਸਾਨਾਂ ਦੇ ਖਾਤਿਆ ਨਾਲ ਛੇੜਛਾੜ ਦੇ ਇਲਜ਼ਾਮ

By

Published : Jul 5, 2021, 3:57 PM IST

ਪਟਿਆਲਾ: ਬਖਸ਼ੀਵਾਲ ਪਿੰਡ ਦੇ ਅਧੀਨ ਆਉਂਦੇ ਭਾਰਤੀ ਸਟੇਟ ਬੈਂਕ ਚੋਂ ਕਿਸਾਨਾਂ ਦੇ ਗੈਰ ਕਾਨੂੰਨੀ ਢੰਗ ਨਾਲ ਪੈਸੇ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਬੈਂਕ ਨੂੰ ਘੇਰਾ ਪਾ ਕੇ ਬੈਂਕ ਮੁਲਾਜ਼ਮਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਬੈਂਕ ‘ਤੇ ਕਿਸਾਨਾਂ ਨਾਲ ਘਪਲਾ ਕਰਨ ਦੇ ਇਲਜ਼ਮ ਲਾਏ। ਕਿਸਾਨਾਂ ਦਾ ਕਹਿਣਾ ਹੈ। ਕਿ ਬੈਂਕ ਉਨ੍ਹਾਂ ਦੇ ਖਾਤਿਆ ਨਾਲ ਛੇੜਛਾੜ ਕਰ ਰਿਹਾ ਹੈ।

ਕਿਸਾਨਾਂ ਦਾ ਕਹਿਣਾ ਹੈ, ਕਿ ਕਿਸਾਨਾਂ ਦੇ ਲਿਮਿਟ ਹੁੰਦੀ ਹੈ। ਉਸ ਦੇ ਨਾਮ ਦੇ ਵੱਡੇ-ਵੱਡੇ ਵਿਆਜ ਕੱਟੇ ਜਾ ਰਹੇ ਹਨ। ਜਿਨ੍ਹਾਂ ਦੀ ਕੀਮਤ 50 ਹਜ਼ਾਰ ਤੋਂ 1 ਲੱਖ ਦੇ ਕਰੀਬ ਹੈ। ਪਹਿਲਾਂ ਹੀ ਕਿਸਾਨ ਕੇਂਦਰ ਸਰਕਾਰ ਦੇ ਖ਼ਿਲਾਫ਼ 3 ਕਾਲੇ ਕਨੂੰਨਾਂ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਹਨ, ਤੇ ਹੁਣ ਬੈਂਕ ਅਧਿਕਾਰੀਆਂ ਨੇ ਕਿਸਾਨਾਂ ਦੇ ਨਾਲ ਘਪਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੈ ਕੇ ਕਿਸਾਨ ਕਾਫ਼ੀ ਪਰੇਸ਼ਾਨ ਹੋ ਚੁੱਕੇ ਹਨ। ਜਿਸ ਕਰਕੇ ਕਿਸਾਨਾਂ ਵੱਲੋਂ ਭਾਰਤੀ ਸਟੇਟ ਬੈਂਕ ਦਾ ਵਿਰੋਧ ਕੀਤਾ ਗਿਆ।

ਇਸ ਮੌਕੇ ਗੱਲਬਾਤ ਦੌਰਾਨ ਘਿਰਾਓ ਕਰਨ ਆਏ ਬਾਬਾ ਜਰਨੈਲ ਸਿੰਘ ਕਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਸਿੱਧੂਵਾਲ ਨੇ ਕਿਹਾ, ਕਿ ਪਹਿਲਾਂ ਹੀ ਕਿਸਾਨ ਜੋ ਹੈ ਉਹ ਕਰਜ਼ੇ ਦੀ ਮਾਰ ਥੱਲੇ ਦੱਬਿਆ ਹੋਇਆ ਹੈ, ਉਪਰ ਤੋਂ ਬੈਂਕ ਦੇ ਅਧਿਕਾਰੀ ਅਤੇ ਮੈਨੇਜਮੈਂਟ ਕਿਸਾਨਾਂ ਦੇ ਨਾਲ ਘਪਲੇਬਾਜ਼ੀ ਕਰ ਕੇ ਕਿਸਾਨਾਂ ਨੂੰ ਬਿਲਕੁਲ ਖ਼ਤਮ ਕਰ ਦੇਣਾ ਚਾਹੁੰਦੀ ਹੈ। ਜੋ ਕਿ ਬਰਦਾਸ਼ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:ਕਿਸਾਨਾਂ ਦਾ ਐਲਾਨ,ਆਜੋ ਸਾਰੇ ਸੜਕਾਂ 'ਤੇ

ABOUT THE AUTHOR

...view details