ਪਟਿਆਲਾ: ਸ਼ਹਿਰ ਵਿੱਚ ਰਹਿਣ ਵਾਲਾ 15 ਸਾਲਾ ਮਨਜੋਤ ਜੋ ਬਚਪਨ ਤੋਂ ਹੀ ਨਾ ਸੁਣ ਸਕਦਾ ਹੈ, ਤੇ ਨਾ ਬੋਲ ਸਕਦਾ ਹੈ। ਇਸ ਦੇ ਬਾਵਜੂਦ ਮਨਜੋਤ ਆਪਣੀ ਜ਼ਿੰਦਗੀ ਖ਼ੁਸ਼ੀ-ਖ਼ੁਸ਼ੀ ਬਤੀਤ ਕਰ ਰਿਹਾ ਹੈ।
ਸੁਣਨ ਤੇ ਬੋਲਣ ਵਿੱਚ ਅਸਮਰਥ ਮਨਜੋਤ ਅਨੋਖੇ ਹੁਨਰ ਦਾ ਮਾਲਕ - republic day
ਪਟਿਆਲਾ ਦੇ ਰਹਿਣ ਵਾਲਾ 15 ਸਾਲਾ ਮਨਜੋਤ ਬੋਲਣ ਤੇ ਸੁਣਨ ਵਿੱਚ ਅਸਮਰਥ ਹੈ, ਪਰ ਉਸ ਵਿੱਚ ਇੱਕ ਚੰਗਾ ਹੁਨਰ ਹੈ। ਮਨਜੋਤ ਨੇ ਗਣਤੰਤਰ ਦਿਵਸ ਮੌਕੇ ਤਿਰੰਗਾ ਵਾਲੀ ਪੱਗ ਬੰਨ੍ਹੀ। ਇਸ ਦੇ ਨਾਲ ਹੀ ਉਹ 15 ਤਰ੍ਹਾਂ ਦੀ ਪੱਗ ਬੰਨ੍ਹ ਲੈਂਦਾ ਹੈ।
ਮਨਜੋਤ ਹਾਲਾਂਕਿ ਕੰਨਾਂ ਤੋਂ ਸੁਣ ਨਹੀਂ ਸਕਦਾ ਤੇ ਬੋਲ ਵੀ ਨਹੀਂ ਸਕਦਾ ਪਰ ਫਿਰ ਵੀ ਉਸ ਨੂੰ ਪਰਮਾਤਮਾ ਨੇ ਉਸ ਨੂੰ ਇੱਕ ਹੁਨਰ ਦਿੱਤਾ ਹੈ। ਉਸ 15 ਤਰ੍ਹਾਂ ਦੀਆਂ ਪੱਗਾਂ ਬੰਨ੍ਹਦਾ ਹੈ ਤੇ ਗਣਤੰਤਰ ਦਿਹਾੜੇ ਮੌਕੇ ਉਸ ਨੇ ਪੱਗ ਵਿੱਚ ਤਿਰੰਗੇ ਦੇ ਰੰਗ ਦੇ ਲੜ ਸਜਾ ਕੇ ਪੱਗ ਬਨ੍ਹੀ।
ਦੱਸ ਦਈਏ, ਸਰਕਾਰਾਂ ਨੇ ਮਨਜੋਤ ਨੂੰ ਕਈ ਵਾਰ ਸਨਮਾਨਿਤ ਕੀਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਨਮਾਨਿਤ ਕੀਤਾ ਹੈ। ਹਾਲਾਂਕਿ ਮਨਜੋਤ ਬੋਲਣ ਤੇ ਸੁਣਨ ਵਿੱਚ ਅਸਮਰੱਥ ਹੈ, ਪਰ ਹੌਂਸਲੇ ਇੰਨੇ ਬੁਲੰਦ ਹਨ ਕਿ ਮਨਜੋਤ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੈਂਕ ਵਿੱਚ ਬਤੌਰ ਕੈਸ਼ੀਅਰ ਦੀ ਨੌਕਰੀ ਕਰਨਾ ਚਾਹੁੰਦਾ ਹੈ।