ਪੰਜਾਬ

punjab

ETV Bharat / state

ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ - patiala

ਪਟਿਆਲਾ ਵਿੱਚ ਕਿਸਾਨਾਂ ਨੇ ਇਮੀਗ੍ਰੇਸ਼ਨ ਦੇ ਬਾਹਰ ਧਰਨਾ ਦਿੱਤ। ਕਈ ਵਾਰੀ ਭੋਲੇ-ਭਾਲੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਂ ਤੇ ਲੱਖਾਂ ਦਾ ਚੂਨਾ ਲਾਇਆ ਗਿਆ।

ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ
ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ

By

Published : Oct 6, 2021, 4:21 PM IST

ਪਟਿਆਲਾ: ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਇਮੀਗ੍ਰੇਸ਼ਨ ਵਾਲੇ ਤੇ ਲੋਕਾਂ ਨੇ ਲਏ ਪੈਸੇ ਨਾ ਮੋੜਨ ਦੇ ਦੋਸ਼ ਲਾਏ ਹਨ। ਕਿਸਾਨਾਂ ਨੇ ਪਟਿਆਲਾ ਦੇ ਸਰਾਂਦ ਰੋਡ ਤੇ ਸ਼੍ਰੀ ਕ੍ਰਿਸ਼ਨਾਂ ਇਮੀਗ੍ਰੇਸ਼ਨ ਦੇ ਬਾਹਰ ਧਰਨਾ ਲਾਇਆ। ਵਿਦੇਸ਼ ਭੇਜਣ ਦੇ ਨਾਂ ਤੇ 50000 ਲੁੱਟਣ ਦਾ ਇਲਜ਼ਾਮ ਲਗਾਇਆ ਵੀ ਗਿਆ।

ਉਹੀ ਪੈਸੇ ਦੇਣ ਵਾਲਾ ਨੌਜਵਾਨ ਪਰਮਿੰਦਰ ਨੇ ਕਿਹਾ ਮੈਨੂੰ 2019 ਵਿੱਚ ਇਮੀਗ੍ਰੇਸ਼ਨ ਵਾਲਿਆਂ ਨੇ ਮੈਨੂੰ ਬਾਹਰ ਭੇਜਣ ਦੇ ਨਾਮ ਤੇ ਪੈਸੇ ਲਏ ਹਨ, ਕਿ ਤੁਹਾਨੂੰ ਵਿਦੇਸ਼ ਭੇਜਿਆ ਜਾਵੇਗਾ। ਮੇਰਾ 500000 ਉਨ੍ਹਾਂ ਦੇ ਫਸਿਆ ਹੋਇਆ ਹੈ, ਹਰ ਵਾਰ ਜਦੋਂ ਮੰਗੇ ਹਨਤ ਤਾਂ, ਉਹ ਮੈਨੂੰ ਟਾਲਦੇ ਹਨ, ਕਈ ਵਾਰ ਉਹ ਕਹਿੰਦੇ ਹਨ ਕਿ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ।

ਕਈ ਵਾਰ ਉਹ ਇਨਕਾਰ ਕਰ ਦਿੰਦੇ ਹਨ, ਹੁਣ ਜੇ ਮੈਂ ਆਪਣੇ ਪੈਸੇ ਮੰਗਦਾ ਹਾਂ, ਤਾਂ ਉਹ ਗੱਲ ਨਹੀਂ ਕਰਦੇ। ਜਿਸ ਦੇ ਤਹਿਤ ਮੈਂ ਕਿਸਾਨ ਯੂਨੀਅਨ ਵਿੱਚ ਗਿਆ ਅਤੇ ਅੱਜ ਅਸੀਂ ਆਪਣੇ ਪੈਸੇ ਲੈਣ ਲਈ ਇੱਥੇ ਹਾਂ। ਦੂਜੇ ਪਾਸੇ, ਕਿਸਾਨ ਯੂਨੀਅਨ ਦੇ ਮਨਜੀਤ ਸਿੰਘ ਸਿੰਘ ਨੇ ਕਿਹਾ ਕਿ ਇਸ ਨੂੰ ਵਿਦੇਸ਼ ਭੇਜਣ ਦੇ ਨਾਂ ਤੇ, ਉਸਨੇ ਇਸ ਨੌਜਵਾਨ ਤੋਂ 500000 ਰੁਪਏ ਅਤੇ ਸਾਡੇ ਪਿੰਡ ਦੇ ਇੱਕ ਹੋਰ ਵਿਅਕਤੀ ਤੋਂ ਉਸ ਨੇ ਡੇਢ ਲੱਖ ਰੁਪਏ ਲੈ ਲਏ ਹਨ। ਘੱਟੋ ਘੱਟ 600000 ਫਸੇ ਹੋਏ ਨੇ ਜਿਸ ਕਰਕੇ ਅੱਜ ਅਸੀਂ ਧਰਨਾ ਲਾਇਆ ਹੈ।

ਵਿਦੇਸ਼ ਜਾਣ ਵੱਲੇ ਜ਼ਰੂਰ ਦੇਖਣ ਇਹ ਖ਼ਬਰ, ਨਹੀਂ ਤਾਂ ਲੱਗ ਸਕਦਾ ਚੂਨਾਂ

ਪੁਲਿਸ ਦੁਆਰਾ ਕਿਹਾ ਕਿ ਉਨ੍ਹਾਂ ਕੋਲ ਪੈਸੇ ਦਾ ਲੈਣ -ਦੇਣ ਹੈ, ਉਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਪੈਸੇ ਦਿੱਤੇ ਸਨ, ਉਹ ਨਾ ਤਾਂ ਪੈਸੇ ਦੇ ਰਹੇ ਹਨ ਅਤੇ ਨਾ ਹੀ ਗੱਲ ਕਰ ਰਹੇ ਹਨ। ਜਿਸ ਦੇ ਤਹਿਤ ਉਨ੍ਹਾਂ ਨੇ ਧਰਨਾ ਲਗਾਇਆ ਹੈ, ਅਸੀਂ ਜਾਂਚ ਕਰ ਰਹੇ ਹਾਂ ਕਿ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਬੀੜੀ ਨਾ ਦੇਣ 'ਤੇ ਸ਼ਰਾਬੀ ਵਿਅਕਤੀ ਨੇ ਔਰਤ ਦਾ ਵੱਢਿਆ ਗਲਾ, ਪੜ੍ਹੋ ਪੂਰੀ ਖ਼ਬਰ

ABOUT THE AUTHOR

...view details