ਪਟਿਆਲਾ : ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਰੁਝਾਨ ਇੰਨਾਂ ਵਧ ਗਿਆ ਹੈ ਕਿ ਹਰੇਕ ਇਨਸਾਨ ਆਪਣੀ ਫ਼ੋਟੋ ਖਿੱਚ ਕੇ ਫੇਸਬੁੱਕ ਉਪਰ ਪਾਉਣਾ ਚਾਹੁੰਦਾ ਹੈ। ਇਹ ਟ੍ਰੈਂਡ ਵੀ ਖ਼ੂਬ ਚੱਲ ਰਿਹਾ ਹੈ, ਪ੍ਰੰਤੂ ਕਈ ਵਾਰ ਇਸ ਤਰ੍ਹਾਂ ਫ਼ੋਟੋ ਪਾਉਣਾ ਬਹੁਤ ਮਹਿੰਗਾ ਪੈ ਜਾਂਦਾ ਹੈ। ਤੁਹਾਡੀ ਫੋਟੋ ਤੋਂ ਖੁਸ਼ ਹੋ ਕੇ ਲੋਕ ਕਈ ਵਾਰੀ ਲਾਇਕ ਅਤੇ ਕਈ ਵਾਰੀ ਭੈੜੇ-ਭੈੜੇ ਕੁਮੈਂਟ ਕਰਦੇ ਹਨ ਜਿਸ ਤੋਂ ਬਾਅਦ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ।
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਪਟਿਆਲਾ ਤੋਂ ਗੁਰਬਖ਼ਸ਼ ਕਾਲੋਨੀ ਦੀ ਗਲੀ ਨੰ.1 ਦਾ, ਜਦੋਂ ਫ਼ੇਸਬੁੱਕ ਉੱਤੇ ਇੱਕ ਔਰਤ ਵੱਲੋਂ ਦੂਸਰੀ ਔਰਤ ਦੀਆਂ ਫ਼ੋਟੋਆਂ ਉੱਤੇ ਕੁਮੈਂਟ ਕਰਨ ਨੂੰ ਲੈ ਕੇ ਖਿੱਚਾ ਤਾਣੀ, ਗਾਲੀ-ਗਲੋਚ ਤੱਕ ਗੱਲ ਪਹੁੰਚ ਗਈ।
ਪੀੜਤ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਫ਼ੇਸਬੁੱਕ ਉੱਤੇ ਇੱਕ ਔਰਤ ਵੱਲੋਂ ਭੈੜੇ-ਭੈੜੇ ਕੁਮੈਂਟ ਕੀਤੇ ਜਾ ਰਹੇ ਹਨ। ਜਦ ਉਸ ਨੇ ਉਸੇ ਉੱਕਤ ਔਰਤ ਦੀ ਨਕਲੀ ਫ਼ੇਸਬੁੱਕ ਆਈਡੀ ਬਣਾਈ ਤਾਂ ਮਾਮਲਾ ਕਾਫ਼ੀ ਵੱਧ ਗਿਆ।