ਪਟਿਆਲਾ: ਪੰਜਾਬ (Punjab) ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਸੂਬੇ ਅੰਦਰ ਦਿਨ-ਦਿਹਾੜੇ ਭਰੇ ਬਾਜ਼ਾਰ ਵਿੱਚ ਸ਼ਰੇਆਮ ਗੋਲੀਆ ਵੀ ਮਾਰੀਆ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਪਟਿਆਲਾ ਦੇ ਅਰਬਨ ਅਸਟੇਟ (Urban Estate of Patiala) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕੁਝ ਵਿਅਕਤੀਆਂ ਵੱਲੋਂ 2 ਲੋਕਾਂ ‘ਤੇ ਫਾਇਰਿੰਗ (Firing) ਕੀਤੀ ਗਈ ਹੈ। ਇਸ ਫਾਇਰਿੰਗ (Firing) ਦੌਰਾਨ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ।
ਮਰੀਜ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਮਲਾ ਸਮਾਣਾ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ (President of Samana Truck Union) ਦਾ ਹੈ ਹਲਕਾ ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਜੋਲੀ ਆਪਣੇ ਸਾਥੀ ਮਨਦੀਪ ਸਿੰਘ ਦੇ ਨਾਲ ਪਟਿਆਲਾ ਦੇ ਅਰਬਨ ਸਟੇਟ (Urban Estate of Patiala) ਵਿਖੇ ਕੌਫੀ ਪੀ ਰਹੇ ਸਨ। ਜਿੱਥੇ ਕਿ ਇੱਕ ਵਿਅਕਤੀ ਉਸ ਥਾਂ ਉਪਰ ਪਹੁੰਚਦਾ ਹੈ ਜਿਹੜਾ ਅੱਗੇ ਸੂਚਨਾ ਆਪਣੇ ਸਾਥੀਆਂ ਨੂੰ ਦਿੰਦਾ ਹੈ। ਜਿਸ ਤੋਂ ਬਾਅਦ 15 ਤੋਂ 20 ਵਿਅਕਤੀ ਨੇ ਮੌਕੇ ‘ਤੇ ਪਹੁੰਚਦੇ ਹਨ ਅਤੇ ਮਨਦੀਪ ਅਤੇ ਉਸ ਦੇ ਸਾਥੀ ‘ਤੇ ਗੋਲੀਆ ਚਲਾਉਦੇ ਹਨ।