ਪੰਜਾਬ

punjab

ETV Bharat / state

ਸ਼ਰਾਬ ਦੀ ਬੋਤਲ ਲਈ ਮਾਰੀ ਗੋਲੀ ! - ਮਾਰੀ ਲੱਤ ਚ ਗੋਲੀ

ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਠੇਕੇ ਦੇ ਕਰਿੰਦੇ ਤੋਂ ਬੋਤਲ ਮੰਗਣ ਤੋਂ ਬਾਅਦ ਕਰਿੰਦੇ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਮੌਕੇ ਫ਼ਰਾਰ ਹੋ ਗਏ। ਠੇਕੇ ਦੇ ਕਰਿੰਦੇ ਰਣਜੀਤ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਸ਼ਰਾਬ ਦੀ ਬੋਤਲ ਲਈ ਮਾਰੀ ਲੱਤ 'ਚ ਗੋਲੀ
ਸ਼ਰਾਬ ਦੀ ਬੋਤਲ ਲਈ ਮਾਰੀ ਲੱਤ 'ਚ ਗੋਲੀ

By

Published : Sep 17, 2021, 9:35 AM IST

ਪਟਿਆਲਾ: ਪੰਜਾਬ (Punjab) ਵਿੱਚ ਦਿਨੋਂ-ਦਿਨ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚੋਂ ਰੋਜ਼ ਹੀ ਕਤਲ ਅਤੇ ਬੰਦੂਕ ਦੀ ਨੋਕ ’ਤੇ ਲੁੱਟਾਂ ਦੀਆਂ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਅਜਿਹਾ ਹੀ ਇੱਕ ਗੋਲੀ ਚੱਲਣ ਦਾ ਮਾਮਲਾ ਨਾਭਾ (Nabha) ਬਲਾਕ ਦੇ ਪਿੰਡ ਥੂਹੀ ਨੇੜੇ ਬਣੇ ਠੇਕੇ 'ਤੇ ਬੀਤੀ ਰਾਤ ਵੇਖਣ ਨੂੰ ਮਿਲਿਆ।

ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਠੇਕੇ ਦੇ ਕਰਿੰਦੇ ਤੋਂ ਬੋਤਲ ਮੰਗਣ ਤੋਂ ਬਾਅਦ ਕਰਿੰਦੇ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਮੌਕੇ ਫ਼ਰਾਰ ਹੋ ਗਏ। ਠੇਕੇ ਦੇ ਕਰਿੰਦੇ ਰਣਜੀਤ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ (Rajindra Hospital) ਵਿਖੇ ਜ਼ੇਰੇ ਇਲਾਜ ਹੈ। ਨਾਭਾ ਸਦਰ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀ ਟੀ ਵੀ ਵੀ ਖੰਗਾਲੇ ਜਾ ਰਹੇ ਹਨ।

ਸ਼ਰਾਬ ਦੀ ਬੋਤਲ ਲਈ ਮਾਰੀ ਗੋਲੀ !

ਇਸ ਸੰਬੰਧ ਵਿੱਚ ਠੇਕੇ ਦੇ ਨਾਲ ਬਣੇ ਅਹਾਤੇ ਦੇ ਮਾਲਕ ਨੇ ਦੱਸਿਆ ਕਿ ਉਹ ਰਾਤ 9 ਵਜੇ ਦੇ ਕਰੀਬ ਹਾਤਾ ਬੰਦ ਕਰ ਕੇ ਪਿੰਡ ਚਲਾ ਗਿਆ ਸੀ। ਉਸਨੂੰ ਸਵੇਰੇ ਠੇਕੇ ਦੇ ਮਾਲਕ ਵੱਲੋਂ ਫੌਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਗਿਆ ਅਤੇ ਕਿਹਾ ਗਿਆ ਕੀ ਰਣਜੀਤ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵੀ ਦਾਖ਼ਲਾ ਹੈ। ਉਸ ਦੇ ਲੱਤ ਵਿੱਚ ਗੋਲੀ ਲੱਗੀ ਹੈ। ਅਹਾਤੇ ਦੇ ਮਾਲਕ ਦੇ ਦੱਸਣ ਮੁਤਾਬਕ ਇਸ ਠੇਕੇ 'ਤੇ ਇਹ ਕੋਈ ਪਹਿਲੀ ਘਟਨਾ ਨਹੀਂ ਇੱਥੇ ਪਹਿਲਾਂ ਵੀ ਕਿਰਪਾਨਾਂ ਦੇ ਨਾਲ ਥੇਕੇ ਤੇ ਹਮਲਾ ਕੀਤਾ ਗਿਆ ਸੀ।

ਇਸ ਸੰਬੰਧ ਵਿਚ ਨਾਭਾ ਦੇ ਡੀ ਐੱਸ ਪੀ (DSP) ਰਾਜੇਸ਼ ਛਿੱਬਰ ਨੇ ਕਿਹਾ ਕਿ ਬੀਤੀ ਰਾਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਠੇਕੇ ਦੇ ਕਰਿੰਦੇ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਅਸੀਂ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਸੀਸੀਟੀਵੀ ਦੀ ਮਦਦ ਵੀ ਲੈ ਰਹੇ ਹਾਂ।

ਇਹ ਵੀ ਪੜ੍ਹੋ:-ਦਿਨ ਦਹਾੜੇ ਪਿਸਤੌਲ ਦੀ ਨੋਕ ‘ਤੇ ਡਕੈਤੀ, ਵੇਖੋ ਕਿਥੇ ਫੈਲੀ ਦਹਿਸ਼ਤ

ABOUT THE AUTHOR

...view details