ਪੰਜਾਬ

punjab

ETV Bharat / state

ਸ਼ਾਰਟ ਸਰਕਟ ਕਾਰਨ ਬੈਂਕ 'ਚ ਲੱਗੀ ਅੱਗ - latest news patiala

ਪਟਿਆਲਾ ਦੇ ਲੀਲਾ ਭਵਨ ਵਿਖੇ ਸਥਿਤ ਇੱਕ ਡੀਸੀਬੀ ਬੈਂਕ ਵਿੱਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ।

ਫੋਟੋ

By

Published : Sep 24, 2019, 6:58 AM IST

ਪਟਿਆਲਾ : ਜ਼ਿਲ੍ਹੇ ਦੇ ਲੀਲਾ ਭਵਨ ਚੌਂਕ 'ਚ ਡੀਸੀਬੀ ਬੈਂਕ ਵਿੱਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਰਕੇ ਬੈਂਕ ਦਾ ਕੁੱਝ ਸਾਮਾਨ ਖ਼ਰਾਬ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਤੁਰੰਤ ਅੱਗ ਬੁਝਾਉਣ ਲਈ ਪਹੁੰਚ ਗਏ। ਫ਼ਾਇਰ ਬਿਗ੍ਰੇਡ ਦੇ ਅਫਸਰ ਨੇ ਦੱਸਿਆ ਕਿ ਜਦੋ ਉਹ ਅੰਦਰ ਆਏ ਤਾਂ ਸਾਰੇ ਪਾਸੇ ਧੂੰਆਂ ਹੋਇਆ ਪਿਆ ਸੀ। ਫ਼ਾਇਰ ਬ੍ਰਿਗੇਡ ਨੇ ਸ਼ੀਸ਼ਾ ਤੋੜ ਕੇ ਅੱਗ ਬੁਝਾਈ।

ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਏਸੀ ਤੇ ਫ਼ਰਨੀਚਰ ਦਾ ਨੁਕਸਾਨ ਹੋਇਆ। ਪਰ ਬੈਂਕ 'ਚ ਮੌਜੂਦ ਕੈਸ਼, ਜ਼ਰੂਰੀ ਕਾਗਜ਼ਾਤ ਤੇ ਲਾਕਰ ਆਦਿ ਸਭ ਸੁਰੱਖਿਅਤ ਹੈ।

ਇਹ ਘਟਨਾ ਸਵੇਰ ਦੇ ਅੱਠ ਵਜੇ ਦੀ ਹੈ। ਜਦੋ ਉਹਨਾਂ ਨੂੰ ਅੱਗ ਦੀ ਸੂਚਨਾ ਦਿੱਤੀ ਗਈ ਸੀ। ਫਾਇਰ ਬਿਗ੍ਰੇਡ ਨੇ ਮੋਕੇ ਤੇ ਆ ਕੇ ਅੱਗ ਨੂੰ ਕਾਬੂ ਕੀਤਾ। ਜਦੋਂ ਬੈਂਕ ਚ ਅੱਗ ਲੱਗੀ ਤਾਂ ਉਸ ਵੇਲੇ ਬੈਂਕ ਬੰਦ ਸੀ ਜਿਸ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਹਾਨੀ ਨਹੀਂ ਹੋਈ।

ABOUT THE AUTHOR

...view details