ਪੰਜਾਬ

punjab

ETV Bharat / state

ਗਾਊਸ਼ਾਲਾ ਵਿੱਚ ਜਾਣਬੁੱਝ ਕੇ ਭੁੱਖੇ ਰੱਖ ਕੇ ਗਾਵਾਂ ਨੂੰ ਮਾਰਿਆ ਜਾ ਰਿਹਾ: ਸ਼ਿਵ ਸੈਨਾ ਹਿੰਦੁਸਤਾਨ - samana protest latest news

ਗਾਜੀਪੁਰ ਗਊਸ਼ਾਲਾ ਵਿੱਚ ਗਾਵਾਂ ਦੀ ਲਗਾਤਾਰ ਹੋ ਰਹੀ ਮੌਤ ਕਾਰਨ ਸਮਾਣਾ ਵਿੱਚ ਸ਼ਿਵ ਸ਼ੈਨਾ ਹਿੰਦੂਸਤਾਨ ਵੱਲੋਂ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਤਮ ਦਾਹ ਕਰਨਗੇ।

ਸ਼ਿਵ ਸੈਨਾ ਹਿੰਦੁਸਤਾਨ

By

Published : Oct 16, 2019, 8:03 AM IST

ਪਟਿਆਲਾ: ਗਾਜੀਪੁਰ ਗਊਸ਼ਾਲਾ ਵਿੱਚ ਗਾਵਾਂ ਦੇ ਲਗਾਤਾਰ ਹੋ ਰਹੀ ਮੌਤ ਕਾਰਨ ਸਮਾਣਾ ਵਿੱਚ ਸ਼ਿਵ ਸ਼ੈਨਾ ਹਿੰਦੂਸਤਾਨ ਵੱਲੋਂ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਤਮ ਦਾਹ ਕਰਨਗੇ।

ਸ਼ਿਵ ਸ਼ੈਨਾ ਹਿੰਦੂਸਤਾਨ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਸਮਾਣਾ ਨਜ਼ਦੀਕ ਗਾਜੀਪੁਰ ਗਊਸ਼ਾਲਾ ਹਰ ਰੋਜ ਪੰਜ ਤੋਂ ਛੇ ਗਾਵਾਂ ਮਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਾਵਾਂ ਨੂੰ ਭੂੱਖੇ ਰੱਖ ਕੇ ਜਾਣਬੁੱਝ ਕੇ ਮਾਰਿਆਂ ਜਾਂ ਰਿਹਾ ਹੈ ਅਤੇ ਕਿਹਾ ਕਿ ਮੰਗਲਾਵਾਰ ਨੂੰ ਵੀ 14 ਗਊਆਂ ਦੀ ਮੌਤ ਹੋਈ ਹੈ ਜੋ ਭੁੱਖ ਦੇ ਕਾਰਨ ਹੋਈ ਹੈ।

ਉਨ੍ਹਾਂ ਦੀ ਕਹਿਣਾ ਹੈ ਕਿ ਗਾਉਸ਼ਾਲਾ ਵਿੱਚ ਨਾ ਚਾਰਾ ਹੈ ਅਤੇ ਨਾ ਪੂਰੇ ਕਰਮਚਾਰੀ ਹਨ ਅਤੇ ਕਿਹਾ ਕਿ ਕਈ ਲੋਕਾਂ ਨੇ ਕਰੋੜਾਂ ਰੁਪਏ ਦੀ ਦਾਨ ਵੀ ਦਿੱਤੇ ਹਨ ਤੇ ਕਰੋੜਾ ਰੁਪਿਆਂ ਦਾ ਲੋਕਾਂ 'ਤੇ ਗਊਸੈੱਸ ਵੀ ਲੱਗਦਾ ਹੈ ਪਰ ਗਾਵਾਂ ਲਈ ਖਾਣ ਲਈ ਚਾਰਾ ਫਿਰ ਵੀ ਉਪਲੱਬਧ ਨਹੀਂ ਹੋ ਰਿਹਾ।

ਵੇਖੋ ਵੀਡੀਓ

ਉਨ੍ਹਾਂ ਨੇ ਕਿਹਾ ਕਿ ਜੇ ਹਰ ਮਹੀਨੇ ਚਾਰੇ ਦਾ ਬਿੱਲ ਪਾਸ ਹੋ ਰਿਹਾ ਤਾਂ ਉਹ ਚਾਰੇ ਦੇ ਪੈਸੇ ਕੌਣ ਖਾ ਰਿਹਾ ਹੈ ਇਹ ਵੀ ਇੱਕ ਵੱਡਾ ਪ੍ਰਸ਼ਨ ਚਿੰਨ ਹੈ। ਉਨ੍ਹਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਨਹੀ ਮੰਨੇਗਾ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ।

ਇਹ ਵੀ ਪੜੋ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਗੰਗਾਨਗਰ ਪਹੁੰਚਿਆ

ਉੱਥੇ ਹੀ ਤਹਿਸੀਲਦਾਰ ਕਹਿਣਾ ਕਿ ਉਨ੍ਹਾਂ ਦੀ ਮੰਗ ਨੂੰ ਛੇਤੀ ਪੂਰਾ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਜਿਹੜੀਆਂ ਗਾਵਾਂ ਦੀ ਮੌਤ ਹੋ ਰਹੀ ਹੈ ਉਹ ਜ਼ਿਆਦਾਤਰ ਬਾਹਰੋਂ ਫੜ ਕੇ ਲਿਆਂਦੀਆਂ ਗਈਆਂ ਹਨ ਆਵਾਰਾ ਸਨ ਉਨ੍ਹਾਂ ਵਿੱਚ ਬਿਰਧ ਅਵਸਥਾ ਹੋਣ ਕਾਰਨ ਮੌਤ ਹੋ ਰਹੀ ਹੈ।

ABOUT THE AUTHOR

...view details