ਪੰਜਾਬ

punjab

ETV Bharat / state

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਹੋਣਾ ਨਿੰਦਣਯੋਗ: ਸ਼ਿਵ ਸੈਨ ਮੁਖੀ - ਸ਼ਿਵ ਸੈਨ ਮੁਖੀ

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋਣ 'ਤੇ ਸ਼ਿਵ ਸੈਨਾ (ਹਿੰਦੁਸਤਾਨ) ਦੇ ਮੁਖੀ ਪਵਨ ਕੁਮਾਰ ਗੁਪਤਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਹੋਣਾ ਨਿੰਦਣਯੋਗ ਹੈ।

ਫ਼ੋਟੋ

By

Published : Oct 1, 2019, 3:04 PM IST

ਪਟਿਆਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਸਿੱਖ ਕੈਦੀਆਂ ਨੂੰ ਰਿਹਾਅ ਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤਾ ਗਿਆ ਹੈ। ਜਿੱਥੇ, ਸਿੱਖ ਸੰਗਤਾਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਇਸ ਦੇ ਚੱਲਦਿਆਂ ਕਈ ਸੰਗਠਨ ਇਸ ਦਾ ਵਿਰੋਧ ਵੀ ਕਰ ਰਹੇ ਹਨ। ਇਨ੍ਹਾਂ ਵਿੱਚ ਸ਼ਿਵ ਸੈਨਾ ਮੁਖੀ ਪਵਨ ਕੁਮਾਰ ਗੁਪਤਾ ਵੀ ਸ਼ਾਮਲ ਹਨ।

ਸ਼ਿਵ ਸੈਨਾ ਮੁਖੀ ਪਵਨ ਕੁਮਾਰ ਗੁਪਤਾ ਨੇ ਵੀ ਇਸ ਗੱਲ ਦਾ ਵਿਰੋਧ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਖਾਲਿਸਤਾਨੀ ਕੱਟੜ ਅੱਤਵਾਦੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਗੁਰਦਾਸ ਮਾਨ ਦੇ 15 ਲੱਖ ਦੇ ਸਿਰੋਪੇ ਨੇ ਪਾਈਆਂ ਧੂੰਮਾਂ

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਾਤਲ ਹਨ, ਉਸ ਦੀ ਇਸ ਤਰ੍ਹਾਂ ਸਜ਼ਾ ਤਬਦੀਲ ਹੋਣਾ ਨਿੰਦਣਯੋਗ ਹੈ। ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਇਹ ਸਾਰਾ ਕੁਝ ਵੋਟਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ, ਤਾਂ ਜੋ ਵਿਧਾਨ ਸਭਾ ਵੋਟਾਂ ਵਿੱਚ ਇਸ ਗੱਲ ਦਾ ਲਾਹਾ ਲਿਆ ਜਾ ਸਕੇ।

ABOUT THE AUTHOR

...view details