ਪਟਿਆਲਾ: ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਉੱਥੇ ਹੀ ਹੁਣ ਸਵਾਈਨ ਫਲੂ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਵਾਈਨ ਫਲੂ ਦੇ 7 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਇੱਕ ਮਰੀਜ ਪੋਜ਼ਿਟਿਵ ਪਾਇਆ ਗਿਆ ਹੈ।
ਕੋਰੋਨਾ ਤੋਂ ਬਾਅਦ ਸਵਾਈਨ ਫਲੂ ਦਾ ਖ਼ਤਰਾ, ਪਟਿਆਲਾ 'ਚ 1 ਕੇਸ ਪਾਜ਼ਿਟਿਵ - ਸਵਾਈਨ ਫਲੂ
ਪਟਿਆਲਾ ਵਿੱਚ ਸਵਾਈਨ ਫਲੂ ਦੇ 7 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿੰਨਾਂ ਵਿੱਚੋਂ ਤਿੰਨ ਮਰੀਜ਼ਾਂ ਦੇ ਟੈਸਟ ਦੇ ਸੈਂਪਲ ਦੀ ਰਿਪੋਰਟ ਭੇਜੀ ਗਈ ਹੈ।
ਇਸ ਤੋਂ ਇਲਾਵਾ ਤਿੰਨ ਮਰੀਜ਼ਾਂ ਦੇ ਟੈਸਟ ਦੇ ਸੈਂਪਲ ਰਿਪੋਰਟ ਲਈ ਭੇਜ ਦਿੱਤੇ ਗਏ ਹਨ। ਡਾਕਟਰ ਸਚਿਨ ਕੌਸ਼ਲ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਬਚਾਅ ਲਈ ਵਾਰ-ਵਾਰ ਹੱਥ ਧੋਏ ਜਾਣ ਅਤੇ ਆਪਣੇ ਆਸ-ਪਾਸ ਨੂੰ ਸਾਫ਼ ਸੁਥਰਾ ਰੱਖਿਆ ਜਾਵੇ।
ਦੱਸਦਈਏ ਕਿ ਜਿੱਥੇ ਕੋਰੋਨਾ ਵਾਇਰਸ ਦੇਸ਼ਭਰ 'ਚ ਫੈਲ ਰਿਹਾ ਹੈ, ਉੱਥੇ ਹੁਣ ਸਵਾਈਨ ਫਲੂ ਦੇ ਫੈਲਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਹੁਣ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਕੁਲ 1,26,502 ਪਾਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਇਨ੍ਹਾਂ 73 ਮਾਮਲਿਆਂ 'ਚ 56 ਭਾਰਤੀ ਅਤੇ 17 ਵਿਦੇਸ਼ੀ ਹਨ। ਕੇਂਦਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਹੈਲਪਲਾਈਨ ਜਾਰੀ ਕੀਤੀ ਗਈ ਹੈ। ਇਸ ਵਾਇਰਸ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਤੁਸੀਂ ਨੈਸ਼ਨਲ ਹੈਲਪਲਾਈਨ ਨੰਬਰ 011-2378046 'ਤੇ ਸੰਪਰਕ ਕਰ ਸਕਦੇ ਹੋ।