ਪਟਿਆਲਾ:ਮੈਡੀਕਲ ਕਾਲਜ ਵਿਚ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਰਾਜਨ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।ਡਾ. ਰਾਜਨ ਕਰੀਬ ਇਕ ਮਹੀਨੇ ਤੋਂ ਬਿਮਾਰ ਸਨ ਅਤੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਅਧੀਨ ਸਨ।ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਹੈ ਕਿ ਕੋਵਿਡ ਕਾਰਨ ਡਾਕਟਰ ਰਾਜਨ ਦੇ ਫੇਫੜੇ ਖਰਾਬ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਥਾਨਕ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਸੀ। ਉਹ ਨਵਾਂਸ਼ਹਿਰ ਦੇ ਬੰਗਾ ਨਾਲ ਸੰਬੰਧ ਰੱਖਣ ਵਾਲੇ ਸਨ ਫਿਲਹਾਲ ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਟਿਆਲਾ 'ਚ ਸੀਨੀਅਰ ਡਾਕਟਰ ਰਾਜਨ ਦੀ ਕੋਰੋਨਾ ਨਾਲ ਹੋਈ ਮੌਤ - ਡਾਕਟਰ ਰਾਜਨ ਦੇ ਫੇਫੜੇ
ਪਟਿਆਲਾ ਦੇ ਮੈਡੀਕਲ ਕਾਲਜ ਵਿਚ ਸਰਜਰੀ ਵਿਭਾਗ ਦੇ ਸੀਨੀਅਰ ਡਾਕਟਰ ਰਾਜਨ ਦੀ ਕੋਰਨਾ ਨਾਲ ਮੌਤ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਕੋਵਿਡ ਕਾਰਨ ਡਾਕਟਰ ਰਾਜਨ ਦੇ ਫੇਫੜੇ ਖ਼ਰਾਬ ਹੋ ਗਏ ਸਨ।
ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਆਖਿਆ ਹੈ ਕਿ ਅੱਜ ਸਾਡੀ ਮੈਡੀਕਲ ਟੀਮ ਨੂੰ ਬੜਾ ਹੀ ਵੱਡਾ ਝਟਕਾ ਲੱਗਿਆ ਹੈ।ਸਾਡੇ ਰਾਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੇ ਸਰਜਰੀ ਵਿਭਾਗ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਰਾਜਨ ਕੋਰੋਨਾ ਮਹਾਂਮਾਰੀ ਨਾਲ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ ਸਿਹਤ ਪਿਛਲੇ ਇਕ ਮਹੀਨੇ ਤੋਂ ਖਰਾਬ ਸੀ।ਜਿਸ ਕਰਕੇ ਉਨ੍ਹਾਂ ਦਾ ਇਲਾਜ ਰਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਸੀ।ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜਨ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਸਥਾਨਕ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਸੀ।
ਇਹ ਵੀ ਪੜੋ:ਤੇਜ਼ ਹਨ੍ਹੇੇਰੀ ਕਾਰਨ ਨੁਕਸਾਨੇ ਰਾਸ਼ਟਰੀ ਤਿਰੰਗੇ ਨੂੰ ਪ੍ਰਸ਼ਾਸਨ ਨੇ ਬਦਲਿਆ