ਪਟਿਆਲਾ: ਪਟਿਆਲਾ ਵਿੱਚ ਬੀਤੇ ਦਿਨੀਂ ਅਲੀਪੁਰ ਵਿੱਚ ਦੋ ਗੁੱਟਾਂ ਵਿੱਚ ਝਗੜਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਨੂੰ ਰੱਖਣ ਸਬੰਧੀ ਸਹੁਰਾ ਪਰਿਵਾਰ ਅਤੇ ਇੱਕ ਲੜਕੀ ਦੇ ਪਰਿਵਾਰ ਵਿਚਕਾਰ ਸਕੂਲ ਦੇ ਬਾਹਰ ਝਗੜਾ ਹੋਇਆ ਹੈ।
ਸਕੂਲ ਦੇ ਬਾਹਰ ਦੋ ਪਰਿਵਾਰਾਂ 'ਚ ਹੋਈ ਝੜਪ - ਥਾਣਾ ਅਨਾਜ ਮੰਡੀ
ਪਟਿਆਲਾ ਦੇ ਨਜ਼ਦੀਕ ਅਲੀਪੁਰ ਵਿੱਚ ਬੱਚਿਆਂ ਨੂੰ ਰੱਖਣ ਸਬੰਧੀ ਸਹੁਰਾ ਪਰਿਵਾਰ ਅਤੇ ਇੱਕ ਲੜਕੀ ਦੇ ਪਰਿਵਾਰ ਵਿੱਚ ਸਕੂਲ ਦੇ ਬਾਹਰ ਝਗੜਾ ਹੋਇਆ ਹੈ।
ਦੇਖੋ, ਦੋ ਪਰਿਵਾਰਾਂ 'ਚ ਕਿਉ ਹੋਈ ਝੜਪ
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਅਨਾਜ ਮੰਡੀ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ, ਕਿ ਪਤੀ ਪਤਨੀ ਵਿਚਕਾਰ ਬੱਚਿਆਂ ਨੂੰ ਰੱਖਣ ਸਬੰਧੀ ਘਰੇਲੂ ਝਗੜਾ ਚੱਲ ਰਿਹਾ ਹੈ। ਜਿਸ ਕਾਰਨ ਲੜਕੀ ਅਤੇ ਲੜਕੇ ਦੇ ਪਰਿਵਾਰ ਸਕੂਲ ਦੇ ਬਾਹਰ ਆਹਮਣੇ ਸਾਹਮਣੇ ਹੋ ਗਏ ਅਤੇ ਇੱਕ ਦੂਜੇ ਨਾਲ ਝਗੜਾ ਕਰਦੇ ਰਹੇ। ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਦੋਸ਼ੀ ਹੈ, ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਪੁੱਤ ਦੀ ਵਾਪਸੀ ’ਤੇ ਮਾਂ ਇਸ ਤਰ੍ਹਾਂ ਕਰੇਗੀ ਸਵਾਗਤ