ਪੰਜਾਬ

punjab

ETV Bharat / state

ਜਾਣੋ : ਇਸ ਅਧਿਆਪਕ ਨੇ 200 ਫੁੱਟ ਟਾਵਰ 'ਤੇ ਲਟਕ ਕੇ ਕਿਵੇਂ ਕੀਤਾ ਗੁਜ਼ਾਰਾ - ਅਧਿਆਪਕ

200 ਫੁੱਟ ਦੀ ਉਚਾਈ 'ਤੇ ਪਿਛਲੇ 136 ਦਿਨਾਂ ਤੋਂ ਸੰਘਰਸ਼ ਕਰ ਰਿਹਾ ਹੈ ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਸੁਰਿੰਦਰਪਾਲ ਗੁਰਦਾਸਪੁਰ ਸਰਕਾਰ ਦੁਆਰਾ ਕੱਢੀਆਂ ਗਈਆਂ 6635 ਪੋਸਟ ਤੋਂ ਬਾਅਦ ਥੱਲੇ ਉਤਰਿਆ।

ਸੰਘਰਸ਼ ਦੌਰਾਨ 200 ਫੁੱਟ 'ਤੇ ਲਟਕਿਆ ਅਧਿਆਪਕ ਕਿਵੇਂ ਉਤਰਿਆ ਥੱਲੇ
ਸੰਘਰਸ਼ ਦੌਰਾਨ 200 ਫੁੱਟ 'ਤੇ ਲਟਕਿਆ ਅਧਿਆਪਕ ਕਿਵੇਂ ਉਤਰਿਆ ਥੱਲੇ

By

Published : Aug 2, 2021, 4:51 PM IST

ਪਟਿਆਲਾ :ਪਿਛਲੇ 136 ਦਿਨਾਂ ਤੋਂ 200 ਫੁੱਟ ਦੀ ਉਚਾਈ 'ਤੇ ਸੰਘਰਸ਼ ਕਰ ਰਹੇ ਸੁਰਿੰਦਰ ਗੁਰਦਾਸਪੁਰ ਦੀ ਜਿੱਤ ਹੋਈ। ਪੰਜਾਬ ਸਰਕਾਰ ਦੇ ਦੁਆਰਾ ਕੱਢੀਆਂ ਗਈਆਂ ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਦੀਆਂ 6635 ਪੋਸਟਾਂ ਜਿਸ ਤੋਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਨੂੰ 136 ਦਿਨਾਂ ਦੇ ਬਾਅਦ ਉਨ੍ਹਾਂ ਦੇ ਸਾਥੀਆਂ ਵੱਲੋਂ ਥਲੇ ਉਤਾਰਿਆ ਗਿਆ।

ਹਾਲਾਂਕਿ ਅਧਿਆਪਕਾਂ ਦੀਆਂ ਹਾਲੇ ਵੀ 3 ਮੰਗਾਂ ਬਾਕੀ ਹਨ ਜਿਨ੍ਹਾਂ ਬਾਰੇ ਸਰਕਾਰ ਦੇ ਨਾਲ ਅਧਿਆਪਕਾਂ ਦੀ ਮੀਟਿੰਗ ਹੋਵੇਗੀ। ਸੁਰਿੰਦਰਪਾਲ ਗੁਰਦਾਸਪੁਰ ਨੂੰ 200 ਫੁੱਟ ਦੀ ਉਚਾਈ ਤੋਂ ਅੱਜ ਉਤਾਰਕੇ ਬਾਕੀ ਅਧਿਆਪਕਾਂ ਦੇ ਵੱਲੋਂ ਸਨਮਾਨ ਕੀਤਾ ਗਿਆ ਅਤੇ ਸਿਰੋਪਾ ਸਾਹਿਬ ਗੱਲ ਵਿੱਚ ਪਾਏ ਗਏ ਅਤੇ ਪਿੰਦਰਪਾਲ ਗੁਰਦਾਸਪੁਰ ਨੂੰ ਮੈਡੀਕਲ ਚੈਅਕੱਪ ਲਈ ਰਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ।

ਇਹ ਵੀ ਪੜ੍ਹੋ:ਪੰਜਾਬ ਦੇ 93 ਵਿਧਾਇਕਾਂ ’ਤੇ ਲੱਗੇ ਆਪਣੀ ਤਨਖ਼ਾਹ ’ਚੋਂ ਟੈਕਸ ਨਾ ਭਰਨ ਦੇ ਇਲਜ਼ਾਮ

ABOUT THE AUTHOR

...view details