ਪੰਜਾਬ

punjab

ETV Bharat / state

ਮੀਂਹ ਨਾਲ ਲੱਖਾਂ ਦੀ ਤਾਦਾਦ ਵਿੱਚ ਬੋਰੀਆਂ ਭਿੱਜੀਆਂ, ਪ੍ਰਸ਼ਾਸਨ ਬੇਖਬਰ - ਮੰਡੀਆਂ ’ਚ ਅਜੇ ਵੀ ਲਿਫਟਿੰਗ

ਬੇਮੌਸਮੀ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦੇ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ਦੀਆਂ ਮੰਡੀਆਂ ’ਚ ਅਜੇ ਵੀ ਲਿਫਟਿੰਗ ਨਾ ਹੋਣ ਕਰਕੇ ਕਣਕ ਖ਼ਰਾਬ ਹੋ ਰਹੀ ਹੈ। ਰੁਕ ਰੁਕ ਕੇ ਹੋ ਰਹੀ ਬਾਰਸ਼ ਦੇ ਕਾਰਨ ਅਨਾਜ ਮੰਡੀ ਚ ਲੱਖਾਂ ਦੀ ਤਦਾਦ ’ਚ ਕਣਕ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਦੇ ਵਿੱਚ ਖਰਾਬ ਹੋ ਰਹੀਆਂ ਹਨ।

ਮੀਂਹ ’ਚ ਲੱਖਾਂ ਦੀ ਤਾਦਾਦ ਵਿੱਚ ਬੋਰੀਆਂ ਭਿੱਜੀਆਂ, ਪ੍ਰਸ਼ਾਸਨ ਬੇਖਬਰ
ਮੀਂਹ ’ਚ ਲੱਖਾਂ ਦੀ ਤਾਦਾਦ ਵਿੱਚ ਬੋਰੀਆਂ ਭਿੱਜੀਆਂ, ਪ੍ਰਸ਼ਾਸਨ ਬੇਖਬਰ

By

Published : Apr 23, 2021, 4:01 PM IST

ਨਾਭਾ: ਬੇਮੌਸਮੀ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦੇ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਸੂਬੇ ਭਰ ਦੀਆਂ ਮੰਡੀਆਂ ’ਚ ਅਜੇ ਵੀ ਲਿਫਟਿੰਗ ਨਾ ਹੋਣ ਕਰਕੇ ਕਣਕ ਖ਼ਰਾਬ ਹੋ ਰਹੀ ਹੈ। ਰੁਕ ਰੁਕ ਕੇ ਹੋ ਰਹੀ ਬਾਰਸ਼ ਦੇ ਕਾਰਨ ਅਨਾਜ ਮੰਡੀ ਚ ਲੱਖਾਂ ਦੀ ਤਦਾਦ ’ਚ ਕਣਕ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਦੇ ਵਿੱਚ ਖਰਾਬ ਹੋ ਰਹੀਆਂ ਹਨ। ਬਾਰਦਾਨਾ ਨਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਸ਼ੀਆ ਦੇ ਦੂਜੇ ਨੰਬਰ ’ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਲੱਖਾਂ ਦੀ ਤਾਦਾਦ ਵਿੱਚ ਬੋਰੀਆਂ ਖੁੱਲ੍ਹੇ ਆਸਮਾਨ ਦੇ ਹੇਠ ਭਿੱਜੀਆਂ ਪਈਆਂ ਹਨ। ਪਰ ਅਨਾਜ ਦਾ ਕੋਈ ਵੀ ਬਾਲੀਵਾਰਸ ਕੋਈ ਵਿਖਾਈ ਨਹੀਂ ਦੇ ਰਿਹਾ। ਸਿਰਫ ਮਜ਼ਦੂਰ ਹੀ ਕਣਕ ਦੀ ਸਾਂਭ ਸੰਭਾਲ ਕਰਦੇ ਹੋਏ ਨਜ਼ਰ ਆ ਰਹੇ ਹਨ।

ਮੀਂਹ ’ਚ ਲੱਖਾਂ ਦੀ ਤਾਦਾਦ ਵਿੱਚ ਬੋਰੀਆਂ ਭਿੱਜੀਆਂ, ਪ੍ਰਸ਼ਾਸਨ ਬੇਖਬਰ

ਇਸ ਮੌਕੇ ’ਤੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਸਰਕਾਰੀ ਬੇਰੁਖ਼ੀ ਦੇ ਕਾਰਨ ਲੱਖਾਂ ਦੀ ਤਾਦਾਦ ਵਿੱਚ ਖੁੱਲ੍ਹੇ ਆਸਮਾਨ ਦੇ ਥੱਲੇ ਕਣਕ ਦੀਆਂ ਬੋਰੀਆਂ ਖ਼ਰਾਬ ਹੋ ਗਈਆਂ ਹਨ ਪਰ ਸਰਕਾਰ ਬੇਖ਼ਬਰ ਵਿਖਾਈ ਦੇ ਰਹੀ ਹੈ। ਨੁਕਸਾਨ ਤਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਦਾ ਹੈ ਕਿਉਂਕਿ ਕਿਸਾਨ ਤਾਂ ਆਪਣੀ ਫਸਲ ਵੇਚ ਕੇ ਚਲੇ ਗਏ ਹਨ ਅਤੇ ਇਸ ਦਾ ਖਮਿਆਜ਼ਾ ਹੁਣ ਆੜ੍ਹਤੀਆਂ ਨੂੰ ਭੁਗਤਨਾ ਪਵੇਗਾ।

ਇਹ ਵੀ ਪੜੋ: ਅਜਨਾਲਾ ਪੁਲਿਸ ਤੇ ਸਕੂਲ ਪ੍ਰਬੰਧਕਾਂ ਨੇ ਰਾਹਗੀਰਾਂ ਨੂੰ ਮਾਸਕ ਵੰਡੇ

ABOUT THE AUTHOR

...view details