ਪਟਿਆਲਾ: ਸਵੇਰ ਦੀ ਸੈਰ ਕਰਨ ਗਈਆਂ ਔਰਤਾਂ ਦੀ ਲੁੱਟ ਮਾਮਲਾ ਸਾਹਮਣਾ ਆਇਆ ਹੈ। ਸ਼ਹਿਰ ਦੀਆਂ ਦੋ ਔਰਤਾਂ ਸਵੇਰੇ ਸੈਰ ਕਰਕੇ ਵਾਪਸ ਆ ਰਹੀਆਂ ਸਨ। ਇਨ੍ਹਾਂ ਔਰਤਾਂ 'ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਅਤੇ ਗਹਿਣੇ ਖੋਹ ਕੇ ਭੱਜ ਗਏ। ਇਹ ਘਟਨਾ ਆਨੰਦਨਗਰ ਬੀ ਵਿੱਚ ਵਾਪਰੀ ਹੈ।
ਇਸ ਘਟਨਾ ਵਿੱਚ ਜ਼ਖਮੀ ਮਾਇਆ ਦੇਵੀ ਨੇ ਦੱਸਿਆ ਕਿ ਉਹ ਆਪਣੇ ਗੁਆਂਢੀ ਅਮਰਿੰਦਰ ਕੌਰ ਨਾਲ ਸਵੇਰੇ 5 ਵਜੇ ਸੈਰ ਕਰਕੇ ਵਾਪਸ ਆ ਰਹੀ ਸੀ ਤਾਂ ਇੱਕ ਕਾਰ ਉਨ੍ਹਾਂ ਦੇ ਪਿੱਛੇ ਰੁਕੀ, ਜਿਸ ਵਿਚੋਂ ਦੋ ਨੌਜਵਾਨ ਪਿੱਛੇ ਤੋਂ ਆਏ ਅਤੇ ਇੱਕ ਨੌਜਵਾਨ ਅੱਗੇ ਆਇਆ ਅਤੇ ਉਨ੍ਹਾਂ ਨੂੰ ਰੋਕ ਲਿਆ।
ਮਾਇਆ ਦੇਵੀ ਨੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਹ ਉਨ੍ਹਾਂ ਨੂੰ ਜਾਨ ਤੋਂ ਮਾਰ ਦੇਣਗੇ। ਇਸ ਤੋਂ ਬਾਅਦ, ਉਨ੍ਹਾਂ ਨੇ ਹੱਥ ਅਤੇ ਕੰਨ ਦੇ ਗਹਿਣਿਆਂ ਨੂੰ ਕਟਰ ਨਾਲ ਕੱਟ ਦਿੱਤਾ ਅਤੇ ਫ਼ਰਾਰ ਹੋ ਗਏ।
ਦੋਵਾਂ ਔਰਤਾਂ ਦੇ ਅਨੁਸਾਰ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਚਾਰ ਨੌਜਵਾਨ ਆਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ। ਇਸ ਲੁੱਟ ਦੌਰਾਨਮਾਇਆ ਦੇਵੀ ਦੇ ਸਿਰ ਵਿੱਚ ਸੱਟ ਵੀ ਲੱਗੀ ਹੈ।
ਇਹ ਵੀ ਪੜੋ: ਗੁਰੂ ਨਾਨਕ ਦੇ ਸੰਦੇਸ਼ ਲੋਕਾਂ ਨੂੰ ਪਾਉਂਦੇ ਹਨ ਤਰੱਕੀ ਦੇ ਰਾਹ: ਸੀਐਮ ਰਘੁਵਰ ਦਾਸ
ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਤ੍ਰਿਪੜੀ ਦੇ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਚਿੱਟੀ ਕਾਰ ਦੀ ਪਛਾਣ ਸੀਸੀਟੀਵੀ ਫੁਟੇਜ ਵਿਚ ਕੀਤੀ ਜਾ ਰਹੀ ਹੈ। ਛੇਤੀ ਹੀ ਮੁਲਜ਼ਮ ਨੂੰ ਫੜ੍ਹ ਲਿਆ ਜਾਵੇਗਾ।