ਪਟਿਆਲਾ:ਘਨੌਰ ਵਿਖੇ ਸਥਿਤ ਯੂਕੋ ਬੈਂਕ ਵਿਚ ਦਿਨ ਦਿਹਾੜੇ ਲੱਖਾਂ ਦੀ ਡਕੈਤੀ ਹੋ ਗਈ ਹੈ। ਤਿੰਨ ਲੁਟੇਰੇ ਨੇ ਪਿਸਤੌਲ ਦੀ ਨੋਕ ’ਤੇ ਬੈਂਕ ਵਿਚ ਸਟਾਫ ਤੇ ਲੋਕਾਂ ਨੂੰ ਬੰਦੀ ਬਣਾ ਕੇ ਕੁਝ ਹੀ ਮਿੰਟਾਂ ਵਿਚ ਕੈਸ਼ ਕਾਊਂਟਰ ਤੋਂ ਨਗਦੀ ਝੋਲੇ ਵਿਚ ਪਾ ਕੇ ਫਰਾਰ ਹੋ ਗਏ।
ਗ੍ਰਾਹਕ ਦਾ ਮੋਟਰਸਾਇਕਲ ਲੈ ਕੇ ਫਰਾਰ: ਲੁਟੇਰੇ ਜਾਂਦੇ ਹੋਏ ਬੈਂਕ ਵਿਚ ਆਏ ਇਕ ਗ੍ਰਾਹਕ ਦਾ ਬੁਲਟ ਮੋਟਰਸਾਇਕ ਵੀ ਲੈ ਗਏ। ਡੀਐਸਪੀ ਰਘਵੀਰ ਸਿੰਘ ਅਤੇ ਪੁਲਿਸ ਟੀਮ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿਚੋਂ ਲੁਟੇਰੇ 17 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਲੈ ਗਏ ਅਤੇ ਇਸ ਰਕਮ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਯੂਕੋ ਬੈਂਕ ਵਿਚ ਦਿਨ ਦਿਹਾੜੇ ਲੱਖਾਂ ਦੀ ਡਕੈਤੀ ਤਿੰਨ ਵਿਅਕਤੀਆਂ ਨੇ ਕੀਤੀ ਲੁੱਟ: ਘਨੌਰ ਵਸਨੀਕ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੈਂਕ ਅੰਦਰ ਚੈੱਕ ਜਮਾਂ ਕਰਵਾਉਣ ਆਇਆ ਸੀ। ਉਹ ਕੁਝ ਸਮੇਂ ਲਈ ਮਨੈਜਰ ਕੋਲ ਬੈਠੇ ਸਨ ਇਸੇ ਦੌਰਾਨ ਹੀ ਤਿੰਨ ਵਿਅਕਤੀ ਬੈਂਕ ਵਿਚ ਦਾਖਲ ਹੋਏ ਤੇ ਪਿਸਤੌਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਗੋਲੀ ਚੱਲਣ ਦੇ ਡਰੋਂ ਸਾਰੇ ਸੁੰਨ ਹੋ ਕੇ ਖੜੇ ਰਹੇ ਤੇ ਉਨਾਂ ਨੂੰ ਵੀ ਕੈਬਿਨ ਵਿਚ ਬੰਦ ਕਰ ਦਿੱਤਾ। ਲੁਟੇਰੇ ਵਾਰਦਾਤ ਤੋਂ ਬਾਅਦ ਉਨ੍ਹਾ ਦਾ ਬੁਲਟ ਮੋਟਰਸਾਇਕਲ ਲੈ ਕੇ ਫਰਾਰ ਹੋ ਗਏ।
ਜਾਂਚ ਜਾਰੀ ਹੈ:ਡੀਐਸਪੀ ਘਨੌਰ ਰਘਵਰੀ ਸਿੰਘ ਨੇ ਦੱਸਿਆ ਕਿ ਪੌਣੇ ਚਾਰ ਵਜੇ ਬੈਂਕ ਵਿਚ ਤਿੰਨ ਵਿਅਕਤੀਆਂ ਨੇ ਸਟਾਫ ਤੇ ਲੋਕਾਂ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਟੀਮਾਂ ਬਣਾ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਬੈਂਕ ਤੇ ਆਸ ਪਾਸ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ:27 ਏਕੜ 'ਚ ਮੱਛੀ ਪਾਲ ਕੇ ਕਿਸਾਨ ਲੈ ਰਿਹਾ ਲੱਖਾਂ ਦਾ ਮੁਨਾਫਾ