ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ ਅਤੇ ਅਚਾਨਕ ਹੀ ਨਸ਼ੇ 'ਚ ਧੁੱਤ ਕਾਰ ਚਾਲਕ ਨੇ ਉਲਟੀ ਸਾਈਡ ਤੋਂ ਆ ਕੇ ਮੋਟਰਸਾਈਕਲ 'ਚ ਸਿੱਧੀ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਅਤੇ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ 7 ਸਾਲਾ ਬੱਚੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮੌਕੇ 'ਤੇ ਪੁੱਜੀ ਪੁਲੀਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਭਾ 'ਚ ਭਿਆਨਕ ਸੜਕ ਹਾਦਸਾ, 7 ਸਾਲਾ ਮਾਸੂਮ ਸਣੇ 3 ਦੀ ਮੌਤ
ਪਟਿਆਲਾ: ਨਾਭਾ ਭਾਦਸੋ ਰੋੜ ਨੇੜੇ ਪੈਂਦੇ ਪਿੰਡ ਕੈਦੂਪੁਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਜਿਸ ਵਿੱਚ ਇੱਕੋਂ ਪਰਿਵਾਰ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਹੋਇਆ।
ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (31), ਉਸ ਦੀ ਪਤਨੀ ਬੇਬੀ ਅਤੇ ਬੇਟੇ ਜਸ਼ਨ ਵਜੋਂ ਹੋਈ ਹੈ। ਇਸ ਪੂਰੀ ਘਟਨਾ ਨੂੰ ਵੇਖਣ ਵਾਲੇ ਚਸ਼ਮਦੀਦ ਜੀਤੀ ਰਾਮ ਨੇ ਦੱਸਿਆ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਸਿੱਧੀ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ।
ਮ੍ਰਿਤਕਾਂ ਦੇ ਰਿਸ਼ਤੇਦਾਰ ਸੁਖਦੀਪ ਸਿੰਘ ਨੇ ਦੱਸਿਆ ਤਿੰਨ ਮੌਤਾਂ ਨਾਲ ਸਾਰਾ ਘਰ ਖਾਲੀ ਹੋ ਗਿਆ ਹੈ ਅਤੇ ਜਿਸ ਕਾਰ ਚਾਲਕ ਨੇ ਇਨ੍ਹਾਂ ਨੂੰ ਟੱਕਰ ਮਾਰੀ ਉਹ ਨਸ਼ੇ 'ਚ ਚੂਰ ਹੋ ਕੇ ਗੱਡੀ ਚਲਾ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ ਜਿਸ ਵਿੱਚ ਪਤੀ, ਪਤਨੀ ਅਤੇ ਇੱਕ ਬੱਚੇ ਦੀ ਮੌਤ ਹੋਈ ਹੈ।