ਪਟਿਆਲਾ:ਸ਼ਹਿਰ ਦੇ ਰਾਜਪੁਰਾ ਰੋਡ 'ਤੇ ਸਥਿਤ ਪ੍ਰਾਚੀਨ ਹਨੂਮਾਨ ਮੰਦਰ ਦੇ ਅੱਗੇ ਲੋਕਾਂ ਨੇ ਕਰੀਬ 500 ਦੀਵੇ ਬਾਲ ਕੇ ਖ਼ੁਸ਼ੀ ਜ਼ਾਹਰ ਕੀਤੀ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜਕਾਰੀ ਪ੍ਰਧਾਨ ਹਰਿਸ਼ ਸਿੰਗਲਾ ਨੇ ਦੱਸਿਆ ਕਿ ਇਹ ਮੌਕਾ 492 ਸਾਲਾਂ ਬਾਅਦ ਆਇਆ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ, ਦਿਵਾਲੀ ,15 ਅਗਸਤ, ਦੁਸ਼ਹਿਰਾ ਤਾਂ ਹਰ ਸਾਲ ਆਉਂਦੇ ਹਨ ਪਰ ਇਹ ਮੌਕਾ ਹਿੰਦੂਆਂ ਲਈ ਬੁਹਤ ਵੱਡਾ ਤੇ ਇਤਿਹਾਸਕ ਦਿਨ ਹੈ।
ਰਾਮ ਭਗਤਾਂ ਨੇ ਹਨੂਮਾਨ ਮੰਦਰ ਸਾਹਮਣੇ ਦੀਵੇ ਬਾਲ ਕੇ ਮਨਾਈ ਖ਼ੁਸ਼ੀ
ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿੱਚ ਰਾਮ ਮੰਦਰ ਦਾ ਭੂਮੀ ਪੂਜਨ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਰੇ ਭਾਰਤੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਉੱਥੇ ਹੀ ਪਟਿਆਲਾ ਦੇ ਰਾਜਪੁਰਾ ਰੋਡ 'ਤੇ ਸਥਿਤ ਪ੍ਰਾਚੀਨ ਹਨੂਮਾਨ ਮੰਦਰ ਦੇ ਅੱਗੇ ਲੋਕਾਂ ਨੇ ਦੀਵੇ ਬਾਲ ਕੇ ਖ਼ੁਸ਼ੀ ਜ਼ਾਹਰ ਕੀਤੀ।
ਉੱਥੇ ਹੀ ਡਿਵਿਜ਼ਨਲ ਕਮਿਸ਼ਨਰ ਚੰਦਰ ਗੈਂਦ ਵੀ ਇਸ ਪ੍ਰਾਚੀਨ ਹਨੂਮਾਨ ਮੰਦਰ ਦੇ ਦਰਸ਼ਨ ਕਰਨ ਲਈ ਪਹੰਚੇ। ਮੰਦਰ ਦੇ ਦਰਸ਼ਨ ਕਰਨ ਲਈ ਆਏ ਡਿਵਿਜ਼ਨ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਪਟਿਆਲਾ ਵਿੱਚ ਕਾਰਜਭਾਰ ਸੰਭਾਲਿਆਂ 15 ਦਿਨ ਹੋਏ ਹਨ ਪਰ ਵਧੀਆ ਲੱਗ ਰਿਹਾ ਹੈ। ਇਹ ਦਿਵਿਆਂ ਦਾ ਦ੍ਰਿਸ਼ ਵੇਖ ਕੇ ਕਾਸ਼ੀ ਵਿਸ਼ਵਨਾਥ ਦੇ ਤੱਟ ਵਰਗਾ ਨਜ਼ਾਰਾ ਆ ਰਿਹਾ ਹੈ।
ਇੱਥੇ ਤੁਹਾਨੂੰ ਦੱਸ ਦਈਏ, 5 ਅਗਸਤ ਸਾਰੇ ਭਾਰਤੀਆਂ ਲਈ ਇਤਿਹਾਸਕ ਦਿਨ ਹੈ ਤੇ ਅੱਜ ਰਾਮ ਮੰਦਰ ਦਾ ਭੂਮੀ ਪੂਜਨ ਹੋਣ ਜਾ ਰਿਹਾ ਹੈ। ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਅਯੁੱਧਿਆ ਪੁੱਜ ਰਹੇ ਹਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਖੁਸ਼ੀ ਦਾ ਲਹਿਰ ਹੈ। ਇਸ ਦੇ ਨਾਲ ਹੀ ਲੋਕ ਦੀਵੇ ਬਾਲ ਕੇ ਪੂਜਾ ਕਰਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਹਨ।